ਐੱਮ.ਡੀ.ਦਯਾਨੰਦ ਮਾਡਲ ਸਕੂਲ ਨਕੋਦਰ ਵਿਖੇ ਸਕੂਲ ਦੇ ਪੰਜਾਹਵੇਂ ਸਾਲ ਵਿੱਚ ਪ੍ਰਵੇਸ਼ ਨਾਲ ਸੰਬੰਧਿਤ ਲੋਗੋ ਰਿਲੀਜ਼ ਕੀਤਾ

ਨਕੋਦਰ 26 ਮਾਰਚ ਐੱਮ.ਡੀ.ਦਯਾਨੰਦ ਮਾਡਲ ਸਕੂਲ ਨਕੋਦਰ ਵਿੱਚ ਪ੍ਰਿੰਸੀਪਲ ਸ੍ਰੀ ਬਲਜਿੰਦਰ ਸਿੰਘ ਅਤੇ ਚੇਅਰਮੈਨ ਸ੍ਰੀ ਪ੍ਰਮੋਦ ਭਾਰਦਵਾਜ ਜੀ ਦੀ ਯੋਗ ਅਗਵਾਈ ਹੇਠ ਸਕੂਲ ਦੇ ਪੰਜਾਹਵੇਂ ਸਾਲ ਵਿੱਚ ਪ੍ਰਵੇਸ਼ ਕਰਨ ਮੌਕੇ ਸਕੂਲ ਵਿੱਚ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਸ ਮੌਕੇ ਏ.ਆਰ.ਓ(ਜਲੰਧਰ ਜ਼ੋਨ) ਸ੍ਰੀਮਤੀ ਰਸ਼ਮੀ ਵਿੱਜ ਅਤੇ ਮੈਨੇਜਰ ਮੈਡਮ ਜਸਕਿਰਨ ਹਰੀਕਾ ਜੀ, ਡੀ.ਏ.ਵੀ ਦੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਏ। ਸਕੂਲ ਪਹੁੰਚਣ ਤੇ ਮੁੱਖ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਵੀ ਹਾਜ਼ਰ ਸਨ।ਮੁੱਖ ਮਹਿਮਾਨ ਵਲੋਂ ਆਪਣੇ ਸ਼ੁੱਭ ਹੱਥਾਂ ਨਾਲ ਰੀਬਨ ਕੱਟ ਕੇ ਸਕੂਲ ਦਾ ਲੋਗੋ ਰਿਲੀਜ਼ ਕੀਤਾ। ਆਏ ਹੋਏ ਸਮੂਹ ਮਹਿਮਾਨਾਂ ਵੱਲੋਂ ਇਸ ਸ਼ੁੱਭ ਮੌਕੇ ‘ਤੇ ਸਕੂਲ ਦੇ ਪ੍ਰਿੰਸੀਪਲ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਕੂਲ ਦੀ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਦੀ ਕਾਮਨਾ ਕੀਤੀ।
