August 6, 2025
#National

ਐੱਸ.ਐੱਸ.ਏ/ਰਮਸਾ ਅਧੀਨ ਦਫ਼ਤਰੀ ਕਰਮਚਾਰੀਆਂ ਦੀ ਕਲਮ ਛੋੜ ਹੜਤਾਲ ਦਾ ਕੀਤਾ ਸਮਰਥਨ – ਈ.ਟੀ.ਯੂ ਫਾਜ਼ਿਲਕਾ

ਫ਼ਾਜ਼ਿਲਕਾ (ਮਨੋਜ ਕੁਮਾਰ)ਐਲੀਮੈਂਟਰੀ ਟੀਚਰਜ਼ ਯੂਨੀਅਨ ਫਾਜ਼ਿਲਕਾ ਵੱਲੋਂ ਦਫ਼ਤਰੀ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਦਾ ਯੂਨੀਅਨ ਆਗੂਆਂ ਜਗਨੰਦਨ ਸਿੰਘ ਪ੍ਰਧਾਨ ਹੈੱਡ ਟੀਚਰ / ਸੈਂਟਰ ਹੈੱਡ ਟੀਚਰ ਇਕਾਈ ਪੰਜਾਬ, ਅਸ਼ੋਕ ਸਰਾਰੀ ਸਟੇਟ ਆਗੂ, ਦਲੀਪ ਸਿੰਘ, ਨਰਿੰਦਰ ਕੁਮਾਰ, ਬਲਕਾਰ ਸਿੰਘ ਅਤੇ ਸਾਥੀਆਂ ਦੁਆਰਾ ਹੜਤਾਲ ਵਿੱਚ ਹਾਜਰੀ ਲਗਵਾ ਕੇ ਸਮਰਥਨ ਕੀਤਾ ਗਿਆ। ਇਸ ਦੌਰਾਨ ਪੰਜਾਬ ਸਰਕਾਰ ਤੋ ਮੰਗ ਕੀਤੀ ਗਈ। ਕਿ ਦਫ਼ਤਰੀ ਕਰਮਚਾਰੀਆਂ ਦੀ ਬਿਨਾ ਕਿਸੇ ਠੋਸ ਕਰਨ ਦੇ ਪਿੱਛਲੇ ਚਾਰ ਸਾਲਾਂ ਤੋਂ ਘਟਾਈ ਤਨਖਾਹਾਂ ਦੇਣ ਅਤੇ ਬਾਕੀ ਸਿੱਖਿਆ ਵਿਭਾਗ ਦੇ ਮੁਲਾਜਮਾਂ ਦੀ ਤਰਜ ਤੇ ਰੈਗੂਲਰ ਕਰਨ ਦੀ ਮੰਗ ਕੀਤੀ ਗਈ। ਇਸ ਕਰਮਚਾਰੀਆਂ ਦੀ ਹੜਤਾਲ ਦੇ ਨਾਲ ਮੁਲਾਜਮਾਂ ਦੇ ਆਰਥਿਕ ਨੁਕਸਾਨ ਦੇ ਨਾਲ – ਨਾਲ ਸਕੂਲਾਂ ਦਾ ਕੰਮ ਵੀ ਬਹੁਤ ਪ੍ਰਭਾਵਿਤ ਹੋ ਰਿਹਾ ਹੈ। ਕਿਉਕਿ ਸਰਕਾਰ ਵੱਲੋਂ ਜਾਰੀ ਗਰਾਂਟਾ ਦਾ ਕੰਮ ਪਿੱਛਲੇ ਇੱਕ ਮਹੀਨੇ ਤੋਂ ਹੜਤਾਲ ਕਾਰਨ ਬੰਦ ਹੋਣ ਕਰਕੇ ਸਕੂਲ ਮੁਖੀਆਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਅਸਲ ਵਿੱਚ ਸਰਕਾਰ ਸਿੱਖਿਆ ਪ੍ਰਤੀ ਸੁਹਿਰਦ ਹੈ, ਤਾਂ ਇਹਨਾ ਹੜਤਾਲੀ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਕੇ ਹੜਤਾਲ ਖਤਮ ਕਾਰਵਾਈ ਜਾਵੇ। ਇਸ ਮੌਕੇ ਵਿਕਾਸ ਕੁਮਾਰ, ਸੁਮਨ ਬਾਲਾ, ਜਤਿੰਦਰ ਸਿੰਘ, ਰਮੇਸ਼ ਜੁਨੇਜਾ,ਹਰਭਜਨ ਸਿੰਘ, ਸੁਰਜੀਤ ਪਰੂਥੀ, ਸੁਖਵਿੰਦਰ ਕੌਰ, ਨੀਲਮ ਰਾਣੀ, ਕਪਿਲ ਕੁਮਾਰ, ਸ਼ਾਮ ਚੰਦਰ, ਭਗਵਾਨ ਸਿੰਘ ਆਦਿ ਹਾਜਰ ਸਨ।

Leave a comment

Your email address will not be published. Required fields are marked *