ਐੱਸ.ਬੀ.ਆਈ ਮੈਨੇਜਰ ਨੀਨਾ ਅਰੋੜਾ ਨੂੰ ਬਦਲੀ ਉਪਰੰਤ ਸਨਮਾਨਿਤ ਕੀਤਾ ਗਿਆ

ਨੂਰਮਹਿਲ (ਤੀਰਥ ਚੀਮਾ ) ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਨੂਰਮਹਿਲ ਦੇ ਚੀਫ਼ ਮੈਨੇਜਰ ਮੈਡਮ ਨੀਨਾ ਅਰੋੜਾ ਦੀ ਬਦਲੀ ਉਪਰੰਤ ਫਾਰਗੀ ਸਮੇਂ ਉਨ੍ਹਾਂ ਨੂੰ ਵੱਖ-ਵੱਖ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਿੱਥੇ ਬ੍ਰਾਂਚ ਦੇ ਸਮੂਹ ਸਟਾਫ਼ ਨੇ ਉਨ੍ਹਾਂ ਦੇ ਕੰਮ ਕਾਜ ਅਤੇ ਵਿਵਹਾਰ ਦੀ ਪ੍ਰਸੰਸਾ ਕੀਤੀ ਤੇ ਪੌਦੇ ਦੇ ਕੇ ਵਿਦਾਇਗੀ ਦਿੱਤੀ। ਪੰਜਾਬ ਕਲਾ ਦਰਪਣ, ਸ਼ਾਮਪੁਰ ( ਰਜਿ.) ਵਲੋਂ ਦਰਪਣ ਮੈਗਜ਼ੀਨ ਦੇ ਸੰਪਾਦਕ ਸੁਮਨ ਸ਼ਾਮਪੁਰੀ ਨੇ ਸੰਸਥਾ ਵਲੋਂ ਸਨਮਾਨ ਦਿੰਦਿਆਂ ਨੀਨਾ ਮੈਡਮ ਵਲੋਂ ਹਰ ਗ੍ਰਾਹਕ ਨੂੰ ਦਿੱਤੇ ਸਹਿਯੋਗ ਅਤੇ ਸਤਿਕਾਰ ਨੂੰ ਯਾਦ ਕਰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆਂ। ਉਨ੍ਹਾਂ ਕਿਹਾ ਕਿ ਬੈਂਕ ਦੀਆਂ ਸੇਵਾਵਾਂ ਦੇ ਨਾਲ ਨਾਲ ਬੈਂਕ ਵਲੋਂ ਸਰਕਾਰੀ ਹਸਪਤਾਲਾਂ, ਸਕੂਲਾਂ, ਆਂਗਣਵਾੜੀ ਸੈਂਟਰਾਂ ਅਤੇ ਹੋਰ ਅਦਾਰਿਆਂ ਨੂੰ ਦਿੱਤੇ ਪੌਦੇ, ਝੂਲੇ, ਵਾਟਰ ਪਿਊਰੀਫਾਇਰ, ਵਾਟਰ ਕੂਲਰ, ਲੇਬਰ ਬੈਂਡ, ਫਰਨੀਚਰ, ਰੰਗ ਰੋਗਨ ਆਦਿ ਦੇ ਸਮਾਜ ਸੇਵੀ ਕੰਮਾਂ ਨੂੰ ਵੀ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਚੀਮਾ ਕਲਾਂ -ਚੀਮਾ ਖੁਰਦ ਵਲੋਂ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵੇਂ ਆਏ ਚੀਫ਼ ਮੈਨੇਜਰ ਮੈਡਮ ਰੁਪਿੰਦਰ ਕੌਰ ਨੂੰ ਵੀ ਜੀ ਆਇਆਂ ਆਖਿਆ ਗਿਆ। ਇਸ ਸਮੇਂ ਬੈਂਕ ਵਲੋਂ ਡਿਪਟੀ ਮੈਨੇਜਰ ਬਲਜਿੰਦਰ ਸਿੰਘ, ਮੁਨੀਸ਼ ਕੁਮਾਰ, ਸੁਖਵਿੰਦਰ ਸਿੰਘ ਸੋਨੀ, ਰਾਕੇਸ਼ ਕੁਮਾਰ, ਵਿਸ਼ਾਲ ਕੁਮਾਰ, ਰੇਸ਼ਮਾ, ਆਸ਼ਾ, ਚਮਨ ਲਾਲ ਬੱਬੂ, ਚਰਨਜੀਤ ਸਿੰਘ ਵੀ ਹਾਜ਼ਰ ਸਨ। ਅੰਤ ਵਿੱਚ ਨੀਨਾ ਅਰੋੜਾ ਵਲੋਂ ਦਿੱਤੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ ਗਿਆ।