ਓਮ ਨਮੋਂ ਸ਼ਿਵਾਏ ਕਮੇਟੀ (ਰਜਿ. ) ਨਕੋਦਰ ਵੱਲੋਂ ਪ੍ਰਭੂ ਸ੍ਰੀ ਰਾਮ ਜੀ ਦੀ ਭਵੱਯ ਯਾਤਰਾ 22 ਜਨਵਰੀ ਨੂੰ

ਨਕੋਦਰ 18 ਜਨਵਰੀ (ਨਿਰਮਲ ਬਿੱਟੂ, ਢੀਂਗਰਾ) ਪ੍ਰਭੂ ਸ੍ਰੀ ਰਾਮ ਜੀ ਦੀ ਜਨਮ ਭੂਮੀ ਆਯੋਧਿਆ ਚ ਪ੍ਰਭੂ ਸ੍ਰੀ ਰਾਮ ਜੀ ਦੀ ਮੂਰਤੀ ਦੀ ਹੋ ਰਹੀ ਪ੍ਰਾਣ ਪ੍ਰਤੀਸ਼ਠਾ ਦੇ ਸ਼ੁੱਭ ਅਵਸਰ ਤੇ ਓਮ ਨਮੋਂ ਸ਼ਿਵਾਏ ਕਮੇਟੀ (ਰਜਿ.) ਨਕੋਦਰ ਵੱਲੋਂ ਪ੍ਰਭੂ ਸ੍ਰੀ ਰਾਮ ਜੀ ਦੀ ਭਵੱਯ ਯਾਤਰਾ ਦਾ ਆਯੋਜਨ 22 ਜਨਵਰੀ ਸ਼ਾਮ 5 ਵਜੇ ਦਰਬਾਰ ਬਾਬਾ ਇੱਛਾਧਾਰੀ ਜੈ ਗੁੱਗਾ ਜਾਹਿਰ ਵੀਰ ਮੰਦਿਰ ਵੱਡਾ ਚੌਂਕ ਨਕੋਦਰ ਤੋਂ ਨਰੇਸ਼ ਬਾਬਾ ਜੀ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ। ਜੋ ਸਾਰੇ ਸ਼ਹਿਰ ਦੀ ਪ੍ਰੀਕ੍ਰਿਮਾ ਕਰ ਅੰਤ ਵੱਡਾ ਚੌਂਕ ਆ ਕੇ ਸਮਾਪਤ ਹੋਵੇਗੀ। ਸਾਰੇ ਸ਼ਹਿਰ ਵਾਸੀ ਇਸ ਭਵੱਯ ਯਾਤਰਾ ਚ ਸ਼ਾਮਿਲ ਹੋ ਪ੍ਰਭੂ ਸ੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ।
