ਕਪੂਰਥਲਾ ਚੌਂਕ ਨਕੋਦਰ ਵਿਖੇ ਮੁਹੱਲਾ ਕਲੀਨਿਕ ਦਾ ਉਦਘਾਟਨ ਹੋਇਆ

ਕਪੂਰਸਲਾ ਚੌਂਕ ਹਲਕਾ ਨਕੋਦਰ ਵਿਖੇ ਵਾਰਡ ਨੰਬਰ 1 ਦੇ ਵਿੱਚ ਮੁਹੱਲਾ ਕਲੀਨਿਕ ਖੋਲਿਆ ਗਿਆ। ਜਿਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਨਲਾਈਨ ਕੀਤਾ। ਇਸ ਮੌਕੇ ਤੇ ਸ਼ਹਿਰ ਦੇ ਪਤਵੰਤੇ ਅਤੇ ਡਾਕਟਰਾਂ ਦੀ ਇੱਕ ਟੀਮ ਵੀ ਮੌਜੂਦ ਸੀ। ਇਸ ਮੌਕੇ ਤੇ ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੁਹੱਲਾ ਕਲੀਨਿਕ ਦੇ ਵਿੱਚ ਮਰੀਜ਼ਾਂ ਨੂੰ ਦਵਾਈਆਂ ਦੇ ਨਾਲ ਨਾਲ ਲੈਬ ਟੈਸਟ ਦੀ ਵੀ ਸੁਵਿਧਾ ਉਪਲਬਧ ਰਹੇਗੀ। ਇਸ ਮੁਹੱਲਾ ਕਲੀਨਿਕ ਦਾ ਲੋਕਾਂ ਨੂੰ ਭਰਪੂਰ ਲਾਭ ਉਠਾਉਣਾ ਚਾਹੀਦਾ ਹੈ। ਹਲਕਾ ਨਕੋਦਰ ਦੇ ਐਮ ਐਲ ਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਲਈ ਵਚਨਬੰਧ ਹੈ। ਇਸ ਦੇ ਤਹਿਤ ਪੰਜਾਬ ਦੇ ਸ਼ਹਿਰ ਤੇ ਪਿੰਡਾਂ ਦੇ ਵਿੱਚ ਮੁਹਲਾ ਕਲੀਨਿਕ ਖੋਲੇ ਗਏ ਹਨ। ਜਿਹਨਾਂ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਉਪਲਬਧ ਕਰਾਈਆਂ ਜਾਂਦੀਆਂ ਹਨ। ਇਸ ਮੌਕੇ ਤੇ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਰਿਬਨ ਕੱਟ ਕੇ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਉਹਨਾਂ ਦੇ ਨਾਲ ਦੇ ਹਸਪਤਾਲ ਦੇ ਐਸਐਮਓ ਸੰਜੀਵ ਭਗਤ ਜੀ ਅਤੇ ਉਨਾਂ ਦੀ ਪੂਰੀ ਸਟਾਫ ਟੀਮ ਵੀ ਨਾਲ ਸੀ। ਇਸ ਮੌਕੇ ਤੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਦੇ ਨਾਲ ਆਮ ਆਦਮੀ ਪਾਰਟੀ ਨਕੋਦਰ ਦੀ ਟੀਮ ਵੀ ਨਾਲ ਸੀ। ਜਿਹਨਾ ਵਿੱਚ ਬਲਾਕ ਪ੍ਰਧਾਨ ਪ੍ਰਦੀਪ ਸ਼ੇਰਪੁਰ ,ਬਲਾਕ ਪ੍ਰਧਾਨ ਜਸਵੀਰ ਸਿੰਘ ਧੰਜਲ ,ਨਰੇਸ਼ ਕੁਮਾਰ ਸੀਨੀਅਰ ਆਗੂ ਨਰਿੰਦਰ ਸ਼ਰਮਾ ਸੁਖਵਿੰਦਰ ਗਡਵਾਲ ਸੰਜੀਵ ਅਹੂਜਾ, ਕੁਲਦੀਪ ਸਿੰਘ ਜਤਿੰਦਰ ਸਿੰਘ ਟਾਹਲੀ ਬੋਬੀ ਸ਼ਰਮਾ ਲਖਬੀਰ ਕੌਰ ਸੰਘੇੜਾ ਮਹਿਲਾ ਕੋਡੀਨੇਟਰ ਸੀਮਾ ਬੰਡਾਲਾ ਪ੍ਰਭਾਰੀ ਨਕੋਦਰ ਡਾਕਟਰ ਜੀਵਨ ਸਹੋਤਾ ਵਿੱਕੀ ਭਗਤ ਆਦਿ ਹਾਜ਼ਰ ਸਨ ।
