ਕਪੂਰਥਲਾ ਜ਼ੋਨ ਦਾ ਨਿਰੰਕਾਰੀ ਜੋਨਲ ਮਹਿਲਾ ਸਮਾਗਮ ਸ਼ਰਧਾ ਪੂਰਵਕ ਸੰਪੰਨ

ਕਪੂਰਥਲਾ, ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਕਿਰਪਾ ਨਾਲ ਖੰਨਾ ਦੇ ਸੰਤ ਨਿਰੰਕਾਰੀ ਸਤਿਸੰਗ ਭਵਨ ਵਿਚ ਕਪੂਰਥਲਾ ਜ਼ੋਨ ਦੇ ਜ਼ੋਨਲ ਮਹਿਲਾ ਸਮਾਗਮ ਦਾ ਸ਼ਰਧਾ ਪੂਰਵਕ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਅੰਮ੍ਰਿਤਸਰ ਤੋਂ ਭੈਣ ਪ੍ਰੀਤੀ ਨਿਰੰਕਾਰੀ ਵਿਸ਼ੇਸ਼ ਤੋਰ ਤੇ ਪਹੁੰਚੇ ਤੇ ਓਹਨਾਂ ਸਤਿਗੁਰੂ ਦਾ ਸੰਦੇਸ਼ ਆਪਣੇ ਪ੍ਰਵਚਨਾਂ ਰਾਹੀਂ ਸਾਧ ਸੰਗਤ ਨੂੰ ਦਿੰਦੇ ਹੋਏ ਕਿਹਾ ਕਿ ਮਨੁੱਖੀ ਜੀਵਨ ਦਾ ਅਸਲ ਮਕਸਦ ਬ੍ਰਹਮ ਦੀ ਪ੍ਰਾਪਤੀ ਕਰਨਾ ਹੈ ਜੋ ਪੂਰਨ ਸਤਿਗੁਰ ਬਿਨਾ ਸੰਭਵ ਨਈ ਹੈ। ਸਤਿਗੁਰੂ ਸਾਡੇ ਭਾਵ ਦੇਖਦਾ ਹੈ, ਕਿਸੀ ਵੀ ਤਰ੍ਹਾਂ ਦੇ ਦਿਖਾਵਾ ਨਾਲ ਸਤਿਗੁਰੂ ਅਤੇ ਨਿਰੰਕਾਰ ਪ੍ਰਭੂ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ। ਇਸ ਸਮਾਗਮ ਵਿਚ ਕਪੂਰਥਲਾ ਜੋਨ ਦੀਆਂ 40 ਬ੍ਰਾਂਚਾਂ ਤੋਂ 3000 ਦੇ ਕਰੀਬ ਭੈਣਾਂ ਨੇ ਹਿੱਸਾ ਲਿਆ। ਇਸ ਸਮਾਗਮ ਵਿਚ ਅਲੱਗ ਅਲੱਗ ਬ੍ਰਾਂਚਾਂ ਤੋਂ ਆਈਆਂ ਹੋਈਆਂ ਭੈਣਾਂ ਨੇ ਹਿੰਦੀ,ਅੰਗਰੇਜ਼ੀ ਤੇ ਪੰਜਾਬੀ ਭਾਸ਼ਾ ਵਿਚ ਆਪਣੇ ਭਗਤੀ ਭਾਵ ਰੱਖੇ। ਸਮਾਗਮ ਵਿਚ ਭਜਨ, ਸਮੂਹ ਗੀਤ, ਸਕਿਟ, ਕਵਿਤਾ,ਵਿਚਾਰਾਂ ਕਵਾਲੀ ਦੁਆਰਾ ਸਤਿਗੁਰੁ ਮਾਤਾ ਸੁਦਿਕਸ਼ਾ ਜੀ ਮਹਾਰਾਜ ਵੱਲੋਂ ਦਿੱਤੀ ਜਾ ਰਹੀ ਸਿਖਲਾਈ ਜਿਕਰ ਕੀਤਾ ਗਿਆ ਜਿਸ ਨਾਲ ਘਰਾਂ ਵਿੱਚ ਭਕਤੀ ਭਰਪੂਰ ਵਾਤਾਵਰਨ ਬਣ ਰਿਹਾ ਹੈ ।ਇਸ ਮੌਕੇ ਤੇ ਕਪੂਰਥਲਾ ਜੋਨ ਦੇ ਜੋਨਲ ਇੰਚਾਰਜ ਗੁਲਸ਼ਨ ਅਹੂਜਾ ਅਤੇ ਸੰਯੋਜਕ ਅਮਿਤ ਕੁੰਦਰਾ ਜੀ ਦੀ ਰਹਿਨੁਮਾਈ ਵਿਚ ਹੋਏ ਇਸ ਸਮਾਗਮ ਵਿਚ ਖੰਨਾ ਬ੍ਰਾਂਚ ਦੇ ਮੁਖੀ ਭੈਣ ਮਨਪ੍ਰੀਤ ਕੌਰ ਨੇ ਆਈ ਹੋਈ ਸਾਧ ਸੰਗਤ ਵਿਸ਼ੇਸ਼ ਤੌਰ ਤੇ ਪਹੁੰਚੇ ਭੈਣ ਪ੍ਰੀਤੀ ਨਿਰੰਕਾਰੀ ਦਾ ਸਵਾਗਤ ਤੇ ਧੰਨਵਾਦ ਕੀਤਾ ਤੇ ਨਾਲ ਹੀ ਆਏ ਹੋਏ ਸਾਰੇ ਪੱਤਵੰਤੇ ਸੱਜਣਾਂ ਤੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਾਲੇ ਸੇਵਾਦਾਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ।
