ਕਰੰਟ ਲੱਗਣ ਨਾਲ ਇੱਕ ਨੌਜਵਾਨ ਦੀ ਮੌਤ, 3 ਜਖਮੀ

ਨੂਰਮਹਿਲ (ਤੀਰਥ ਚੀਮਾ) ਇਥੋਂ ਦੇ ਪਿੰਡ ਭੰਡਲ ਹਿੰਮਤ ਵਿਖ਼ੇ ਭੰਡਲ ਜੱਠੇਰਿਆਂ ਦੀ ਯਾਦ ਵਿੱਚ ਸਲਾਨਾ ਮੇਲੇ ਦੇ ਸੰਬੰਧ ਵਿੱਚ ਇਸ ਧਾਰਮਿਕ ਅਸਥਾਨ ਤੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾਂ ਰਹੀ ਸੀ l ਜਦੋਂ ਨਿਸ਼ਾਨ ਸਾਹਿਬ ਦੀ ਸੇਵਾ ਕਰਦੇ ਸਮੇਂ ਨਿਸ਼ਾਨ ਸਾਹਿਬ ਕੋਲੋਂ ਲੰਘਦੀਆਂ 17 ਕੇ ਵੀ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ ਤਾਂ ਚਾਰ ਨੌਜਵਾਨਾਂ ਨੂੰ ਕਰੰਟ ਲੱਗ ਗਿਆ l ਜਿਹਨਾਂ ਵਿੱਚ ਜਗਦੀਪ ਸਿੰਘ ਜੱਗਾ, ਜਸਵਿੰਦਰ ਸਿੰਘ, ਅਮਰਜੀਤ ਸਿੰਘ ਅਤੇ ਜਗਦੀਸ਼ ਸਿੰਘ ਸਨ l ਉਹਨਾਂ ਨੂੰ ਨੂਰਮਹਿਲ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ l ਪ੍ਰੰਤੂ ਜਗਦੀਪ ਸਿੰਘ ਜੱਗਾ ਜਿਆਦਾ ਕਰੰਟ ਲੱਗਣ ਕਰਨ ਦਮ ਤੋੜ ਗਿਆ l ਬਾਕੀ 3 ਨੌਜਵਾਨਾਂ ਨੂੰ ਘਰ ਭੇਜ ਦਿੱਤਾ ਗਿਆ l ਇਸ ਘਟਨਾ ਕਾਰਨ ਪਿੰਡ ਵਿੱਚ ਸ਼ੋਕ ਦੀ ਲਹਿਰ ਦੌੜ ਪਈ l
