August 6, 2025
#National

ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਭਦੌੜ ਵਿਖੇ ਕਾਂਗਰਸ ਪਾਰਟੀ ਦੀ ਮੀਟਿੰਗ ਹੋਈ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਲੋਕ ਸਭਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਜਿੱਤ ਯਕੀਨੀ ਬਣਾਉਣ ਲਈ ਕਾਂਗਰਸ ਪਾਰਟੀ ਦੇ ਦਫ਼ਤਰ ਵਿਖੇ ਪਿੰਡਾਂ ਦੇ ਪੰਚ, ਸਰਪੰਚ, ਕੌਂਸਲਰ, ਮੈਂਬਰ ਬਲਾਕ ਸੰਮਤੀ ਅਤੇ ਸਾਰੇ ਹੀ ਅਹੁੱਦੇਦਾਰਾ ਦੀ ਮੀਟਿੰਗ ਗੁਰਤੇਜ ਸਿੰਘ ਸੰਧੂ ਨੈਣੇਵਾਲੀਆ ਬਲਾਕ ਪ੍ਰਧਾਨ ਸਹਿਣਾ ਦੀ ਵਿੱਚ ਹੋਈ ਜਿਸ ਵਿੱਚ ਚੋਣਾਂ ਲਈ ਲਗਾਏ ਗਏ ਇੰਚਾਰਜਾਂ ਨੇ ਸ਼ਿਰਕਤ ਕੀਤੀ ਤੇ ਉਨ੍ਹਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਚੋਣ ਮੁਹਿੰਮ ਲਈ ਰੂਪ ਰੇਖਾ ਤਿਆਰ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਬਲਾਕ ਪ੍ਰਧਾਨ ਸੰਧੂ ਨੈਣੇਵਾਲੀਆ ਨੇ ਕਿਹਾ ਕਿ ਖਹਿਰਾ ਦੀ ਜਿੱਤ ਯਕੀਨੀ ਬਣਾਉਣ ਲਈ ਸਾਰੇ ਹੀ ਵਰਕਰ ਇੱਕ ਜੁੱਟ ਹੋ ਕੇ ਪੂਰੀ ਮਿਹਨਤ ਕਰਨਗੇ, ਉਨ੍ਹਾਂ ਕਿਹਾ ਕਿ ਪਿੰਡਾਂ ਦੇ ਆਮ ਵੋਟਰ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਦੁਖੀ ਹੋ ਚੁੱਕੇ ਹਨ ਇਸ ਮੌਕੇ ਸੁਖਵਿੰਦਰ ਸਿੰਘ ਧਾਲੀਵਾਲ ਸੂਬਾ ਕੋਆਰਡੀਨੇਟਰ ਐਸੀ ਡਿਪਾਰਮੈਟ ਕਾਂਗਰਸ ਹਲਕਾ ਭਦੌੜ,ਸੀਨੀਅਰ ਕਾਂਗਰਸੀ ਆਗੂ ਸਾਧੂ ਰਾਮ ਜਰਗਰ, ਇੰਦਰਜੀਤ ਸਿੰਘ ਭਿੰਦਾ, ਭੋਲ਼ਾ ਸਿੰਘ ਸੰਘੇੜਾ, ਪ੍ਰਧਾਨ ਰਾਮ ਸਿੰਘ, ਸਰਪੰਚ ਤਲਵਿੰਦਰ ਸਿੰਘ ਤਲਵੰਡੀ, ਗੁਰਮੇਲ ਸਿੰਘ ਛੰਨਾਂ ਗ਼ੁਲਾਬ ਸਿੰਘ ਵਾਲਾਂ, ਰਸਪਿੰਦਰ ਸ਼ਰਮਾ ਸਾਬਕਾ ਚੇਅਰਮੈਨ, ਅਮਰਜੀਤ ਸਿੰਘ ਚੇਲਾ ਸਾਬਕਾ ਐਮ ਸੀ, ਪਰਮਜੀਤ ਸਿੰਘ ਮੌੜ, ਬਲਜਿੰਦਰ ਸਿੰਘ ਅਲਕੜਾ,ਰਾਜ ਸਿੰਘ, ਭੋਲ਼ਾ ਸਿੰਘ ਐਮ ਸੀ, ਪੱਪੂ ਮੱਝੂਕੇ, ਸ਼ਿਵਚਰਨ ਸਿੰਘ ਮੱਝੂਕੇ, ਗਿਆਨ ਚੰਦ ਸ਼ਰਮਾ, ਗੁਰਪ੍ਰੀਤ ਸਿੰਘ ਮੌੜ, ਨਿਰਮਲ ਸਿੰਘ ਝਿੰਜਰ, ਗੁਰਤੇਜ ਸ਼ਰਮਾ ਉੱਗੋਕੇ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਹਾਜ਼ਰ ਸਨ

Leave a comment

Your email address will not be published. Required fields are marked *