ਕਾਂਗਰਸ ਨੇ ਚੰਨੋਂ ਵਿਖੇ ਨਾਰੀ ਨਿਆਏ ਸੰਮੇਲਨ ਕਰਵਾਇਆ

ਭਵਾਨੀਗੜ੍ਹ, 21 ਫਰਵਰੀ (ਵਿਜੈ ਗਰਗ) ਨੈਸ਼ਨਲ ਕਾਂਗਰਸ ਪਾਰਟੀ ਦੇ ਮਹਿਲਾ ਵਿੰਗ ਦੇ ਕੌਮੀ ਪ੍ਰਧਾਨ ਅਲਕਾ ਲਾਂਬਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਆਬਜ਼ਰਵਰ ਮੈਡਮ ਨਤਾਸ਼ਾ ਸ਼ਰਮਾ ਦੀ ਰਹਿਨੁਮਾਈ ਵਿਚ ਅੱਜ ਮਹਿਲਾ ਕਾਂਗਰਸ ਸੰਗਰੂਰ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਰਣਜੀਤ ਕੌਰ ਬਦੇਸ਼ਾ ਦੀ ਅਗਵਾਈ ਹੇਠ ਨੇੜਲੇ ਪਿੰਡ ਚੰਨੋਂ ਵਿਖੇ ਨਾਰੀ ਨਿਆਏ ਸੰਮੇਲਨ ਕਰਵਾਇਆ ਗਿਆ।ਸੰਮੇਲਨ ਵਿੱਚ ਪਿੰਡ ਚੰਨੋਂ ਦੇ ਸਰਪੰਚ ਅਰਵਿੰਦਰਪਾਲ ਕੌਰ ਢੀਂਡਸਾ, ਤਜਿੰਦਰ ਸਿੰਘ ਢੀਡਸਾ, ਸਾਬਕਾ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਪੀ. ਏ ਜਗਤਾਰ ਸ਼ਰਮਾ ਵਿਸ਼ੇਸ਼ ਤੌਰ ਤੇ ਪਹੁੰਚੇ।ਮਹਿਲਾ ਕਾਂਗਰਸ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਰਣਜੀਤ ਕੌਰ ਬਦੇਸ਼ਾ ਨੇ ਕਿਹਾ ਕਿ ਪੰਜਾਬ ਕਾਂਗਰਸ ਦਾ ਮਹਿਲਾ ਵਿੰਗ ਸ਼੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਸੁਨੇਹੇ ਨੂੰ ਘਰ-ਘਰ ਪਹੁੰਚਾਏਗਾ। ਉਹਨਾਂ ਕਿਹਾ ਕਿ ਸੰਗਰੂਰ ਮਹਿਲਾ ਵਿੰਗ ਪੰਜਾਬ ਪ੍ਰਧਾਨ ਦੇ ਨਿਰਦੇਸ਼ਾਂ ਮੁਤਾਬਿਕ ਮਹਿਲਾ ਵਿੰਗ ਨੂੰ ਮਜਬੂਤ ਕਰਨ ਲਈ ਦਿਨ ਰਾਤ ਲੱਗਿਆ ਹੋਇਆ ਹੈ ਕਿਉਂਕਿ ਲੋਕ ਸਭਾ ਚੋਣਾਂ ਸਿਰ ਤੇ ਹਨ ਅਤੇ ਦੇਸ਼ ਇਸ ਸਮੇਂ ਬਦਲਾਅ ਦੀ ਮੰਗ ਕਰ ਰਿਹਾ ਹੈ। ਉਸ ਬਦਲਾਅ ਵਿੱਚ ਮਹਿਲਾ ਵਿੰਗ ਦੀ ਅਹਿਮ ਭੂਮਿਕਾ ਰਹੇਗੀ। ਬਦੇਸ਼ਾ ਨੇ ਕਿਹਾ ਕਿ ਨਾਰੀ ਸ਼ਕਤੀ ਨੇ ਹਮੇਸ਼ਾ ਸੰਕਟ ਦੇ ਸਮੇਂ ਵਿੱਚ ਦੇਸ਼ ਨੂੰ ਬਚਾਉਣ ਲਈ ਅਹਿਮ ਭੂਮਿਕਾ ਨਿਭਾਈ ਹੈ ਅੱਜ ਦੇਸ਼ ਖਤਰੇ ਵਿੱਚ ਹੈ ਕਿਉਂਕਿ ਕੇਂਦਰ ਦੀ ਭਾਜਪਾ ਸਰਕਾਰ ਤਾਨਾਸ਼ਾਹੀ ਦੇ ਉੱਤਰ ਚੁੱਕੀ ਹੈ। ਦੇਸ਼ ਦੇ ਲੋਕ ਇਸ ਤਾਨਾਸ਼ਾਹੀ ਦਾ ਜਵਾਬ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਦੇਣਗੇ। ਇਸ ਮੌਕੇ ਕਰਮਜੀਤ ਕੌਰ ਸੁਨਾਮ, ਸ਼ਸ਼ੀ ਬਾਲਾ ਸੁਨਾਮ, ਚਰਨਜੀਤ ਕੌਰ ਸੰਗਰੂਰ, ਅਰੁਣਾ, ਨੇਹਾ, ਮਨਦੀਪ ਕੌਰ, ਬਲਵੀਰ ਕੌਰ, ਹਰਵਿੰਦਰ ਕੌਰ ਚੌਹਾਨ, ਕਰਮਜੀਤ ਕੌਰ, ਹਰਜੀਤ ਕੌਰ, ਹਰਭਜਨ ਕੌਰ, ਦਰਸ਼ਨਾ ਕੌਰ, ਅਮਰਜੀਤ ਕੌਰ ਸਮੇਤ ਸਾਰੀ ਮਹਿਲਾ ਕਾਂਗਰਸ ਟੀਮ ਹਾਜ਼ਰ ਸੀ।
