ਕਿੑਸ਼ੀ ਵਿਗਿਆਨ ਕੇਂਦਰ ਨੂਰਮਹਿਲ ਵੱਲੋਂ ਸਿਖਲਾਈ ਕੋਰਸ ਕੈਂਪ ਲਗਾਇਆ ਗਿਆ

ਨੂਰਮਹਿਲ (ਜਸਵਿੰਦਰ ਸਿੰਘ ਲਾਂਬਾ) ਕਿੑਸ਼ੀ ਵਿਗਿਆਨ ਕੇਂਦਰ ਨੂਰਮਹਿਲ ਵੱਲੋਂ ਫਲਾਂ ਅਤੇ ਸਬਜ਼ੀਆਂ ਦੀ ਤੁੜਾਈ ਉਪਰੰਤ ਸਾਂਭ ਸੰਭਾਲ ਸੰਬੰਧੀ ਸਿਖਲਾਈ ਕੋਰਸ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਕਿਸਾਨਾਂ ਨੇ ਹਿੱਸਾ ਲਿਆ। ਇਸ ਕੋਰਸ ਦੇ ਕੋਆਈਡਿਨੇਟਰ ਡਾਕਟਰ ਬਲਵੀਰ ਕੌਰ ਸਹਾਇਕ ਪੑੋਫੈਸਰ ਬਾਗਵਾਨੀ ਨੇ ਆਏ ਹੋਏ ਸਿੱਖਿਆਰਥੀਆਂ ਨੂੰ ਫਲਾ ਅਤੇ ਸਬਜੀਆਂ ਦੀ ਤੁੜਾਈ ਉਪਰੰਤ ਸਾਂਭ ਸੰਭਾਲ ਬਾਰੇ ਤਰਨੀਕੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਸਾਨਾਂ ਨੂੰ ਤੁੜਾਈ ਉਪਰੰਤ ਹੋਣ ਵਾਲੇ ਨੁਕਸਾਨ ਨੂੰ ਰੋਕਣ ਦੀਆਂ ਵੱਖ-ਵੱਖ ਵਿਧੀਆਂ ਦੀ ਜਾਣਕਾਰੀ ਦਿੱਤੀ। ਡਿਪਟੀ ਡਾਇਰੈਕਟਰ ਕੇ. ਵੀ ਡਾ. ਸੰਜੀਵ ਕਟਾਰੀਆ ਨੇ ਕਿਸਾਨਾਂ ਨੂੰ ਜਿਨਸਾਂ ਦੀ ਸੰਭਾਲ ਦੀ ਜਾਣਕਾਰੀ ਦਿੱਤੀ । ਰੁਪਿੰਦਰ ਚੰਦੇਲ ਨੇ ਪੑੋਸੈਸਿੰਗ ਦੀਆ ਮਸ਼ੀਨਾਂ ਬਾਰੇ ਦੱਸਿਆ। ਡਾ ਰੋਹਿਤ ਗੁਪਤਾ ਨੇ ਕਿਸਾਨਾਂ ਨੂੰ ਗਰਮੀ ਦੌਰਾਨ ਡਾਇਰੀ ਪਸ਼ੂਆਂ ਦੀ ਸਾਂਭ ਸੰਭਾਲ ਬਾਰੇ ਦੱਸਿਆ। ਇਸ ਦੌਰਾਨ ਸਿਖਲਾਈ ਲੈਣ ਆਏ ਕਿਸਾਨਾਂ ਨੂੰ ਐਗਰੋ ਪੑੋਸੈਸਿੰਗ ਯੂਨਿਟ ਦਾ ਦੌਰਾ ਵੀ ਕਰਵਾਇਆ ਗਿਆ।
