ਕੁਲਜੀਤ ਸਿੰਘ ਬਿਜਲਪੁਰ ਨੇ ਕਨੇਡਾ ਦੀ ਪੁਲਿਸ ਵਿੱਚ ਭਰਤੀ ਹੋ ਕੇ ਆਪਣੇ ਮਾਪਿਆਂ ਪਿੰਡ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ

ਭਵਾਨੀਗ਼ੜ (ਵਿਜੈ ਗਰਗ) ਕੁਲਜੀਤ ਸਿੰਘ ਨੇ ਕਨੇਡਾ ਦੀ ਪੁਲਿਸ ਵਿੱਚ ਭਰਤੀ ਹੋ ਕੇ ਆਪਣੇ ਮਾਪਿਆਂ ਪਿੰਡ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ ਕੁਲਜੀਤ ਸਿੰਘ ਦੇ ਪਿਤਾ ਸਾਬਕਾ ਸਰਪੰਚ ਦਰਸ਼ਨ ਸਿੰਘ ਬਿਜਲਪੁਰ ਮਾਤਾ ਹਰਬੰਸ ਕੌਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੁਲਜੀਤ ਸਿੰਘ ਨੂੰ ਬਚਪਨ ਤੋਂ ਹੀ ਖੇਡਾਂ ਖਾਸ ਕਰ ਕਬੱਡੀ ਖੇਡਣ ਦਾ ਬਹੁਤ ਸ਼ੌਂਕ ਸੀ ਉਹ ਸਵੇਰੇ ਉੱਠ ਕੇ ਰੇਸ ਲਾਉਂਦਾ ਸੀ ਉਹ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਉਹ 2018 ਵਿੱਚ ਕਨੇਡਾ ਚਲਾ ਗਿਆ ਉਥੇ ਉਸ ਪੜ੍ਹਾਈ ਦੌਰਾਨ ਵੀ ਖੇਡਾਂ ਵਿੱਚ ਹਿੱਸਾ ਲੈਂਦਾ ਰਿਹਾ ਅਤੇ ਉਹ ਜਿੱਤਦਾ ਵੀ ਰਿਹਾ ਕਈ ਇਨਾਮ ਵੀ ਜਿੱਤੇ ਖਿਡਾਰੀ ਹੋਣ ਕਾਰਨ ਹੀ ਉਸ ਨੂੰ ਪੁਲਿਸ ਵਿੱਚ ਨੌਕਰੀ ਮਿਲੀ ਹੈ ਕੱਲ ਉਸ ਨੇ ਟ੍ਰੇਨਿੰਗ ਤੋਂ ਬਾਅਦ ਕੈਨੇਡਾ ਦੇ ਲੇਥ ਬਰਿੱਜ ਸਹਿਰ ਵਿਚ ਆਪਣੀ ਡਿਊਟੀ ਜੁਆਇਨ ਕਰ ਲਈ ਹੈ ਉਸ ਦੇ ਮਾਪਿਆਂ ਨੇ ਕਿਹਾ ਕਿ ਜਿੱਥੇ ਉਹਨਾਂ ਨੂੰ ਖੁਸ਼ੀ ਹੈ ਉੱਥੇ ਦੁੱਖ ਵੀ ਹੈ ਕਿ ਜੇ ਸਰਕਾਰ ਇਹਨੂੰ ਇੱਥੇ ਹੀ ਨੌਕਰੀ ਦਿੰਦੀ ਤਾਂ ਉਹਨੂੰ ਬਾਹਰ ਨਾ ਜਾਣਾ ਪੈਂਦਾ ਕੁਲਜੀਤ ਸਿੰਘ ਦੇ ਮਾਮਾ ਪੱਤਰਕਾਰ ਜਰਨੈਲ ਸਿੰਘ ਮਾਝੀ ਨੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡਾ ਭਾਣਜਾ ਪੁਲਿਸ ਵਿੱਚ ਭਰਤੀ ਹੋ ਗਿਆ ਹੈ ਪਰ ਦੁੱਖ ਵੀ ਹੈ ਕਿ ਪੰਜਾਬ ਦੇ ਨੌਜਵਾਨ ਅਤੇ ਪੈਸਾ ਬਾਹਰ ਜਾ ਰਿਹਾ ਹੈ ਸਾਡੇ ਨੌਜਵਾਨ ਇਥੇੇ ਨੋਕਰੀਆ ਨਾ ਮਿਲਣ ਕਰਕੇ ਬਾਹਰਲੇ ਦੇਸ਼ਾਂ ਨੂੰ ਧੜਾ ਧੜ ਜਾ ਰਹੇ ਹਨ| ਬਾਹਰਲੇ ਦੇਸਾ ਵਿਚ ਸਾਡੇ ਨੋਜਵਾਨ ਡਾਕਟਰ ਵਕੀਲ ਵਿਧਾਇਕ ਮੰਤਰੀ ਬਣ ਰਹੇ ਹਨ ਜਦ ਕਿ ਇਥੇ ਉਨਾ ਨੂੰ ਅਪਣਾ ਭਵਿੱਖ਼ ਚੰਗਾ ਨਹੀ ਦਿਖ਼ ਕੁਲਜੀਤ ਸਿੰਘ ਦਾਾ ਜਨਮ ਦਿਨ ਵੀ ਸੀ ਪਰਿਵਾਰ ਨੇ ਕੁਲਜੀਤ ਸਿੰਘ ਦੇ ਪੁਲਿਸ ਵਿਚ ਭਰਤੀ ਹੋਣ ਦੀ ਖ਼ੁਸੀ ਕੇਕ ਕੱਟਕੇ ਮਨਾਈ ਗਈ ਇਸ ਮੋਕੇ ਉਸ ਦੀਆ ਭੈਣਾ ਅਂਤੇ ਭਣੋਈਏ ਅਤੇ ਪਿੰਡ ਦੇ ਲੋਕ ਹਾਜਰ ਸਨ.
