September 28, 2025
#Punjab

ਕੇਂਦਰ ਸਰਕਾਰ ਦੇ ਵਿਰੁੱਧ ਰੈਲੀ ‘ਚ ਦਿੱਲੀ ਪੁੱਜਣਗੀਆਂ ਔਰਤਾਂ: ਸਪਨਾ ਮਹਿਰਾ

ਮਾਨਾਂਵਾਲਾ (ਵਿਕਰਮਜੀਤ ਸਿੰਘ) ਸੱਤਾਧਾਰੀ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਲੋਕ ਸਭਾ ਹਲਕਾ ਅੰਮ੍ਰਿਤਸਰ ਤਹਿਤ ਪੈਂਦੇ 9 ਵਿਧਾਨ ਸਭਾ ਹਲਕਿਆਂ ਦੀਆਂ ਹਲਕਾ ਪੱਧਰੀ ਕੋਆਰਡੀਨੇਟਰਾਂ ਸਮੇਤ ਸਰਗਰਮ ਕਾਰਕੁੰਨਾਂ ਤੇ ਅਹੁਦੇਦਾਰਾਂ ਦੀ ਕੈਬਨਿਟ ਮੰਤਰੀ ਪੰਜਾਬ ਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਪਾਰਟੀ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੀ ਚੋਣ ਮੁਹਿੰਮ ਨੂੰ ਯੋਜਨਾਬੱਧ ਢੰਗ ਨਾਲ ਚਲਾਉਣ ਲਈ ਮੀਟਿੰਗ ਬੁਲਾਈ ਗਈ। ਜਿਸ ਵਿਚ ਮਹਿਲਾ ਵਿੰਗ ਸੂਬਾ ਮੀਤ ਪ੍ਰਧਾਨ ਸੀਮਾ ਸੋਢੀ, ਸੂਬਾ ਸਕੱਤਰ ਰੇਖਾ ਮਣੀ ਤੇ ਜਿਲ੍ਹਾ ਪ੍ਰਧਾਨ ਸੁਖਬੀਰ ਕੌਰ ਉਚੇਚੇ ਤੌਰ ‘ਤੇ ਸ਼ਾਮਿਲ ਹੋਏ। ਉਪਰੰਤ ਅੱਜ ਪ੍ਰੈਸ ਨਾਲ ਗੱਲਬਾਤ ਦੌਰਾਨ ਹਲਕਾ ਅਜਨਾਲਾ ਮਹਿਲਾ ਕੋਆਰਡੀਨੇਟਰ ਹਰਿੰਦਰਪਾਲ ਕੌਰ ਮੱਤੇਨੰਗਲ ਨੇ ਦੱਸਿਆ ਕਿ ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ 31 ਮਾਰਚ ਨੂੰ ਨਵੀਂ ਦਿੱਲੀ ਵਿਖੇ ਰਾਮਲੀਲਾ ਗਰਾਊਂਡ ‘ਚ ਆਮ ਆਦਮੀ ਪਾਰਟੀ ਸਮੇਤ ਇੰਡੀਆ ਗਠਜੋੜ ਵੱਲੋਂ ਕੇਂਦਰੀ ਸਰਕਾਰ ਦੇ ਇਸ ਜਬਰ ਵਿਰੁੱਧ ਤੇ ਅਰਵਿੰਦ ਕੇਜਰੀਵਾਲ ਦੇ ਹੱਕ ‘ਚ ਕੀਤੀ ਜਾ ਰਹੀ ਵਿਸ਼ਾਲ ਰੈਲੀ ‘ਚ ਪੁੱਜਣ ਦਾ ਫੈਸਲਾ ਲਿਆ ਗਿਆ। ਇਸ ਮੌਕੇ ‘ਤੇ ਹਲਕਾ ਰਾਜਾਸਾਂਸੀ ਕੋਆਰਡੀਨੇਟਰ ਸੁਨੀਤਾ ਕੌਰ, ਹਲਕਾ ਮਜੀਠਾ ਕੋਆਰਡੀਨੇਟਰ ਅਮਰਜੀਤ ਕੌਰ, ਬਬੀਤਾ ਜਾਏਸਵਾਲ, ਸਪਨਾ ਮਹਿਰਾ, ਜਯੋਤੀ ਅਰੋੜਾ, ਰਬਿੰਦਰਜੀਤ ਕੌਰ ਆਦਿ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੀਆਂ ਕੋਆਰਡੀਨੇਟਰ ਮੌਜੂਦ ਸਨ।

Leave a comment

Your email address will not be published. Required fields are marked *