ਕੇਂਦਰ ਸਰਕਾਰ ਨੇ ਵਪਾਰਕ ਘਰਾਣਿਆਂ ਦਾ ਕਰੋੜਾਂ ਰੁਪਇਆ ਮਾਫ ਕਰਕੇ ਦੇਸ਼ ਨੂੰ ਬਰਬਾਦੀ ਦੇ ਕੰਢੇ ਤੇ ਲਿਆਂਦਾ ਖਹਿਰਾ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਦਸ ਸਾਲਾਂ ਦੇ ਸਮੇਂ ਦੋਰਾਨ ਭਾਜਪਾ ਸਰਕਾਰ ਨੇ ਜਿਥੇ ਕਾਂਗਰਸ ਸਰਕਾਰ ਦੇ ਬਣਾਏ ਹੋਏ ਕਾਨੂੰਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤੇ ਉਥੇ ਹੀ ਕੇਂਦਰ ਸਰਕਾਰ ਨੇ ਵਪਾਰਕ ਘਰਾਣਿਆਂ ਦਾ ਕਰੋੜਾਂ ਰੁਪਇਆ ਮਾਫ ਕਰਕੇ ਦੇਸ਼ ਨੂੰ ਬਰਬਾਦੀ ਦੇ ਕੰਢੇ ਤੇ ਲਿਆਂ ਖੜਾ ਕਰ ਦਿੱਤਾ ਹੈ, ਇਹ ਸ਼ਬਦ ਲੋਕ ਸਭਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਚੰਦ ਚੌਂਕ ਸਹਿਣਾ ਵਿਖੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੇਂ, ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਮਨਰੇਗਾ ਮਜ਼ਦੂਰਾਂ ਦਾ ਬਜਟ ਘਟਾਂ ਕੇ ਦੇਸ਼ ਦੇ ਮਨਰੇਗਾ ਮਜ਼ਦੂਰਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ, ਜਿਸ ਨੂੰ ਦੇਸ਼ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ, ਖਹਿਰਾ ਨੇ ਅੱਜ ਮਨਰੇਗਾ ਯੂਨੀਅਨ ਵੱਲੋਂ ਰੱਖੇ ਇਕੱਠ ਵਿੱਚ ਵਿਸ਼ਵਾਸ ਦਿਵਾਉਂਦਾ ਹੈ ਜੇਕਰ ਕੇਂਦਰ ਵਿੱਚ ਗਠਜੋੜ ਦੀ ਸਰਕਾਰ ਬਣੀ ਤਾਂ ਮੈਂ ਮਨਰੇਗਾ ਮਜ਼ਦੂਰਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦਿਵਾਉਣ ਲਈ ਲੜਾਈ ਲੜਾਂਗਾ, ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸੇਧਿਆ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਦੀ ਚਿੰਤਾ ਛੱਡ ਕੇ ਸਿਰਫ਼ ਕਿੱਕਲੀ ਸੁਣਾਉਣ ਨੂੰ ਹੀ ਤਰਜੀਹ ਦੇ ਰਿਹਾ ਹੈ ਜਦੋਂ ਕਿ ਪੰਜਾਬ ਅੰਦਰ ਬੇਰੁਜ਼ਗਾਰੀ ਅਤੇ ਨਸ਼ਿਆਂ ਦੇ ਮੁੱਦਿਆਂ ਨੂੰ ਪੰਜਾਬ ਸਰਕਾਰ ਨੇ ਭੁਲਾ ਕੇ ਬਦਲਾਖੋਰੀ ਦੀ ਨੀਤੀ ਨਾਲ ਕੰਮ ਕਰਨਾ ਸ਼ੁਰੂ ਕੀਤਾ ਹੋਇਆ ਹੈ, ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਹੁਣ ਚੋਣਾਂ ਵਿੱਚ ਸਬਕ ਸਿਖਾ ਦੇਣਗੇ, ਸੁਖਪਾਲ ਸਿੰਘ ਖਹਿਰਾ ਨੇ ਆਖ਼ਰ ਵਿੱਚ ਕਿਹਾ ਕਿ ਤੁਸੀਂ ਮੈਨੂੰ ਮਾਣ ਬਖ਼ਸ਼ ਮੈਂ ਤੁਹਾਡੀ ਅਵਾਜ਼ ਬੁਲੰਦ ਕਰਾਂਗਾ, ਕਾਮਰੇਡ ਖੁਸ਼ੀਆਂ ਸਿੰਘ ਅਤੇ ਕਾਮਰੇਡ ਭੋਲ਼ਾ ਸਿੰਘ ਕਲਾਲਮਾਜਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਖਹਿਰਾ ਨੂੰ ਸੰਗਰੂਰ ਤੋਂ ਵੰਡੀ ਲੀਡ ਨਾਲ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਾਂਗੇ, ਉਨ੍ਹਾਂ ਕਿਹਾ ਕਿ ਇੰਡੀਆ ਗਠਜੋੜ ਕਾਰਨ ਖਹਿਰਾ ਦੀ ਜਿੱਤ ਯਕੀਨੀ ਬਣਾਉਣ ਲਈ ਲਗਾਤਾਰ ਮੀਟਿੰਗਾਂ ਦੇ ਸਿਲਸਿਲੇ ਸ਼ੁਰੂ ਕੀਤੇ ਹੋਏ ਹਨ ਉਨ੍ਹਾਂ ਕਿਹਾ ਕਿ ਦੇਸ਼ ਵਿੱਚੋਂ ਮੋਦੀ ਸਰਕਾਰ ਨੂੰ ਭਜਾਉਣਾ ਹੀ ਸਾਡੀ ਵੱਡੀ ਜਿੱਤ ਹੋਵੇਗੀ ਮੇਨ ਬੱਸ ਸਟੈਂਡ ਸਹਿਣਾ ਤੋਂ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਹਲਕਾ ਭਦੌੜ ਨੇ ਸਾਰੇ ਹੀ ਸਾਥੀਆਂ ਸਮੇਤ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਮੋਟਰ ਸਾਈਕਲਾਂ ਦੇ ਕਾਫਲੇ ਨਾਲ ਇਕੱਠ ਵਾਲੀ ਥਾਂ ਤੇ ਲੈ ਕੇ ਪਹੁੰਚੇ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਇਥੋਂ ਤੱਕ ਕਿ ਹਰ ਰੋਜ਼ ਹੀ ਰਾਤ ਸਮੇਂ ਬਿਜਲੀ ਦੇ ਲੰਮੇ ਲੰਮੇ ਕੱਟ ਲੱਗ ਰਹੇ ਹਨ ਪੰਜਾਬ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਖੋਹ ਰਹੀ ਹੈ ਇਸ ਮੌਕੇ ਕੁਲਦੀਪ ਸਿੰਘ ਕਾਲਾ ਢਿੱਲੋਂ ਜ਼ਿਲ੍ਹਾ ਪ੍ਰਧਾਨ ਕਾਂਗਰਸ ਪਾਰਟੀ,ਸਨਕਦੀਪ ਸਿੰਘ ਸੰਧੂ,ਸਵਰਨ ਸਿੰਘ ਸਰਾਂ, ਕੌਰ ਸਿੰਘ, ਬਲਜੀਤ ਸਿੰਘ ਅਜਾਦ, ਦਲਜੀਤ ਸਿੰਘ ਮੱਲ੍ਹੀ, ਸੁਖਵਿੰਦਰ ਸਿੰਘ ਧਾਲੀਵਾਲ, ਗਿਰਧਾਰੀ ਲਾਲ ਗਰਗ, ਗੁਰਦੀਪ ਦਾਸ ਬਾਵਾ, ਬੀਰਾ ਖਹਿਰਾ, ਗੁਰਮੀਤ ਦਾਸ ਬਾਵਾ, ਮਲਕੀਤ ਸਿੰਘ ਖਟੜਾ, ਹਰਮੇਲ ਸਿੰਘ ਟੱਲੇਵਾਲੀਆ, ਹਰਦੇਵ ਸਿੰਘ ਗਿੱਲ,ਬੂਟਾ ਸਿੰਘ ਖਹਿਰਾ, ਦਰਸ਼ਨ ਦਾਸ ਬਾਵਾ, ਪ੍ਰੀਤਮ ਦਾਸ ਬਾਵਾ, ਰੁਹਾਲ ਕੁਮਾਰ ਚੋਹਾਨ, ਲਖਵੀਰ ਸਿੰਘ ਖਹਿਰਾ, ਕਾਕਾ ਸਿੰਘ ਸਹੋਤਾ ਸੂਰਤ ਸਿੰਘ ਬਾਜਵਾ, ਹਰਮਨ ਬਰਨਾਲਾ,ਨੇਕ ਸਿੰਘ ਫੋਜੀ, ਨਛੱਤਰ ਸਿੰਘ, ਰੂਪ ਸਿੰਘ, ਸੁਖਦੇਵ ਸਿੰਘ, ਬਲਦੇਵ ਸਿੰਘ, ਸੌਦਾਗਰ ਸਿੰਘ, ਪੱਪੂ ਸਿੰਘ, ਭੋਲ਼ਾ ਸਿੰਘ ਆਦਿ ਹਾਜ਼ਰ ਸਨ
