ਕੇ.ਡੀ. ਭੰਡਾਰੀ, ਮੁਨੀਸ਼ ਧੀਰ, ਮੁਕੇਸ਼ ਭਾਰਦਵਾਜ, ਅਜੈ ਬਜਾਜ, ਅਰਵਿੰਦ ਚਾਵਲਾ ਸਮੇਤ ਬੀਜੇਪੀ ਆਗੂਆਂ ਨੇ ਦਿੱਵਿਆ ਜੋਤੀ ਜਾਗਿ੍ਰਤੀ ਸੰਸਥਾਨ ਨੂਰਮਹਿਲ ਵਿਖੇ ਮੰਦਿਰ ਚ ਕੀਤੀ ਸਫਾਈ

ਨੂਰਮਹਿਲ 19 ਜਨਵਰੀ (ਜਸਵਿੰਦਰ ਲਾਂਬਾ, ਤੀਰਥ ਚੀਮਾ) 22 ਜਨਵਰੀ ਨੂੰ ਸ੍ਰੀ ਰਾਮ ਜਨਮ ਭੂਮੀ ਆਯੋਧਿਆ ਚ ਪ੍ਰਭੂ ਸ੍ਰੀ ਰਾਮ ਵਿਰਾਜਮਾਨ ਹੋ ਰਹੇ ਹਨ, ਇਸ ਸ਼ੁੱਭ ਅਵਸਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੂਰੇ ਦੇਸ਼ ਭਰ ਦੇ ਮੰਦਿਰਾਂ ਚ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਹੋਈ ਹੈ ਅਤੇ ਦੇਸ਼ ਵਾਸੀਆਂ ਨੂੰ ਵੀ ਖਾਸ ਅਪੀਲ ਕੀਤੀ ਕਿ ਆਪਣੇ ਨਜਦੀਕੀ ਮੰਦਿਰਾਂ ਚ ਜਾ ਕੇ ਮੰਦਿਰਾਂ ਦੀ ਸਫਾਈ ਕੀਤੀ ਜਾਵੇ ਅਤੇ ਮੰਦਿਰਾਂ ਨੂੰ ਸਜਾਇਆ ਜਾਵੇ। ਇਸ ਤਹਿਤ ਕੇ.ਡੀ. ਭੰਡਾਰੀ ਸਾਬਕਾ ਵਿਧਾਇਕ ਅਤੇ ਵਾਈਸ ਪ੍ਰਧਾਨ ਬੀਜੇਪੀ, ਮੁਨੀਸ਼ ਧੀਰ ਪ੍ਰਧਾਨ ਬੀਜੇਪੀ ਜਿਲਾ ਜਲੰਧਰ ਦਿਹਾਤੀ, ਮੁਕੇਸ਼ ਭਾਰਦਵਾਜ ਜਨਰਲ ਸਕੈਟਰੀ ਬੀਜੇਪੀ, ਅਜੈ ਬਜਾਜ ਸੋਨੂੰ ਬੀਜੇਪੀ ਪ੍ਰਧਾਨ ਮੰਡਲ, ਅਰਵਿੰਦ ਚਾਵਲਾ ਸ਼ੈਫੀ ਪ੍ਰਧਾਨ ਬੀਜੇਪੀ ਯੁਵਾ ਮੋਰਚਾ ਜਿਲਾ ਜਲੰਧਰ ਦਿਹਾਤੀ ਅਤੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਬੀਜੇਪੀ ਮੰਡਲਾਂ ਦੇ ਆਗੂਆਂ ਨੇ ਦਿੱਵਿਆ ਜੋਤੀ ਜਾਗਿ੍ਰਤੀ ਸੰਸਥਾਨ ਪਹੁੰਚ ਕੇ ਮੰਦਿਰ ਦੀ ਸਫਾਈ ਕੀਤੀ ਅਤੇ ਸਾਰਿਆਂ ਨੂੰ ਅਪੀਲ ਕੀਤੀ ਕਿ ਮੰਦਿਰਾਂ ਚ ਜਾ ਕੇ ਸਫਾਈ ਕੀਤੀ ਜਾਵੇ, ਮੰਦਿਰਾਂ ਨੂੰ ਸਜਾਇਆ ਜਾਵੇ ਅਤੇ 22 ਜਨਵਰੀ ਨੂੰ ਆਪਣੇ ਆਪਣੇ ਘਰਾਂ ਚ ਦੀਪਮਾਲਾ ਕੀਤੀ ਜਾਵੇ।
