August 6, 2025
#Punjab

ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਦੇ ਵਿਦਿਆਰਥੀਆਂ ਨੇ ਸੌ ਫੀਸਦੀ ਨਤੀਜੇ ਨਾਲ ਬਾਰਵੀਂ ਜਮਾਤ ਵਿੱਚੋਂ ਮਾਰੀਆਂ ਮੱਲਾਂ

ਸੀ ਬੀ ਐਸ ਈ ਵੱਲੋਂ ਐਲਾਨੇ ਗਏ ਬਾਰਵੀਂ ਦੇ ਨਤੀਜਿਆਂ ਵਿੱਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਦੇ ਹੁਨਰਮੰਦ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 100 ਫੀਸਦੀ ਅੰਕ ਪ੍ਰਾਪਤ ਕੀਤੇ। ਆਧਿਆਪਕਾਂ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਰੰਗ ਲਿਆਈ। ਬਾਰਵੀਂ ਜਮਾਤ ਦੀਆਂ ਵਿਦਿਆਰਥਨਾਂ ਕ੍ਰਮਵਾਰ ਅਨੁਰੀਤ ਕੌਰ ਨੇ 94% ,ਹਰਲੀਨ ਕੌਰ ਨੇ 93.8%, ਜੈਸਮੀਨ ਨੇ 92.6 %, ਵਿਦਿਆਰਥੀ ਜੈ ਵਿਜ ਨੇ 91.8%,ਹਰਮਨਦੀਪ ਕੌਰ ਨੇ 88 %,ਬਲਪ੍ਰੀਤ ਕੌਰ ਨੇ 87.4%,ਪਰਨੀਤ ਸਿੰਘ ਨੇ 87.2%,ਅਰਜੀਤ ਸਿੰਘ ਨੇ 84.6% ਅੰਕਾਂ ਨਾਲ ਆਪਣੀ ਮਿਹਨਤ ਨੂੰ ਚਾਰ ਚੰਨ ਲਗਾਏ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਮੈਡਮ ਸਾਹਿਬਾਨ ਨੇ ਇਸ ਪ੍ਰਾਪਤੀ ਦਾ ਸਿਹਰਾ ਆਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਨੂੰ ਦਿੱਤਾ।ਉਹਨਾਂ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਭਵਿੱਖ ਵਿੱਚ ਹੋਰ ਵੀ ਉੱਚ ਬੁਲੰਦੀਆਂ ਨੂੰ ਛੂਹਣ ਲਈ ਸ਼ੁਭਕਾਮਨਾਵਾਂ ਦਿੱਤੀਆਂ।

Leave a comment

Your email address will not be published. Required fields are marked *