ਕੈਂਬਰਿਜ ਇੰਟਰਨੈਸ਼ਨਲ ਸਕੂਲ ,ਨਕੋਦਰ ਵਿੱਚ ਵਿਦਿਆਰਥੀਆਂ ਲਈ ਇੱਕ ਦਿਨਾ “ਟ੍ਰਿਪ” ਆਯੋਜਿਤ ਕੀਤਾ ਗਿਆ

ਯਾਤਰਾ ਅਤੇ ਸੈਰ-ਸਪਾਟਾ ਵਿਦਿਆਰਥੀ ਦੇ ਜੀਵਨ ਦਾ ਇੱਕ ਅਹਿਮ ਹਿੱਸਾ ਹਨ ਜੋ ਉਹਨਾਂ ਦੇ ਆਪਣੇ ਥੱਕੇ ਹੋਏ ਦਿਮਾਗ ਨੂੰ ਤਾਜ਼ਾ ਕਰਨ ਲਈ ਬਹੁਤ ਲੋੜੀਂਦਾ ਮਨੋਰੰਜਨ ਪ੍ਰਦਾਨ ਕਰਦੇ ਹਨ।ਸਾਰਾ ਸਾਲ ਵਿਦਿਆਰਥੀ ਪੜਾਈ ਵਿੱਚ ਰੁੱਝੇ ਰਹਿੰਦੇ ਹਨ ਅਤੇ ਇਹ ਯਾਤਰਾਵਾਂ ਉਹਨਾਂ ਦੇ ਇਸ ਰੁਝੇਵੇਂ ਨੂੰ ਘੱਟ ਕਰਦੇ ਹਨ।ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਕੈਂਬਰਿਜ ਇੰਟਰਨੈਸ਼ਨਲ ਸਕੂਲ, ਨਕੋਦਰ ਨੇ ਕਿੰਡਰਗਾਰਟਨ ਤੋਂ ਜਮਾਤ ਪੰਜਵੀਂ ਤੱਕ ਦੇ ਵਿਦਿਆਰਥੀਆਂ ਲਈ ਆਪਣੀ ਮਾਤਾ ਅਤੇ ਅਧਿਆਪਕਾਂ ਦੇ ਨਾਲ ‘ਨਿਰਵਾਨਾ” ਮਨੋਰੰਜਨ ਪਾਰਕ ਅਤੇ ਜਮਾਤ ਛੇਵੀਂ ਤੋਂ ਅੱਠਵੀ ਤੱਕ ਦੇ ਵਿਦਿਆਰਥੀਆਂ ਲਈ “ਹਾਰਡੀ ਵਰਲਡ”ਵਾਟਰ ਪਾਰਕ ਦੀ ਇਕ ਦਿਨ ਦੀ ਯਾਤਰਾ ਦਾ ਆਯੋਜਨ ਕੀਤਾ ਗਿਆ।ਵਿਦਿਆਰਥੀ ਇਨਾਂ ਯਾਤਰਾਵਾਂ ਲਈ ਉਤਸ਼ਾਹਿਤ ਅਤੇ ਊਰਜਾ ਨਾਲ ਭਰੇ ਹੋਏ ਸਨ।ਵਿਦਿਆਰਥੀਆਂ ਨੇ ਸਕੂਲ ਬੱਸਾਂ ਰਾਹੀਂ ਆਪਣੀਆਂ ਮਾਤਾਵਾਂ ਦੇ ਨਾਲ, ਮੰਜ਼ਿਲ ‘ਤੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਪੁਹੰਚੇ। ਪਾਰਕ ਦਾ ਦ੍ਰਿਸ਼ ਇਹ ਹਰਿਆਲੀ ਅਤੇ ਸੁੰਦਰ ਫੁੱਲਾਂ ਨਾਲ ਭਰਿਆ ਹੋਇਆ ਸੀ। ਬੱਚਿਆਂ ਨੇ ਕੈਰੋਜ਼ਲ, ਪੈਂਡੂਲਮ, ਸੁਪਰ ਜੰਪਰ ਵਰਗੀਆਂ ਰੋਮਾਂਚਕ ਸਵਾਰੀਆਂ ਦਾ ਚੰਗੀ ਤਰ੍ਹਾਂ ਆਨੰਦ ਲਿਆ ਅਤੇ ਉਨ੍ਹਾਂ ਨੇ ਮਜ਼ੇਦਾਰ ਬੋਟਿੰਗ ਕੀਤੀ ਅਤੇ ਮੈਜਿਕ ਸ਼ੋ ਦੇਖਿਆ। ਯਾਤਰਾ ਦਾ ਸਭ ਤੋਂ ਵਧੀਆ ਹਿੱਸਾ ‘ਵਾਟਰ ਪਾਰਕ’ ਸੀ ਜਿੱਥੇ ਵਿਦਿਆਰਥੀਆਂ ਨੇ ਗਰਮੀ ਨੂੰ ਹਰਾਇਆ ਅਤੇ ਪੂਰਾ ਆਨੰਦ ਲਿਆ।ਅੰਤ ਵਿੱਚ, ਸਾਰਿਆਂ ਨੇ ਇਕੱਠੇ ਸੁਆਦੀ ਦੁਪਹਿਰ ਦਾ ਖਾਣਾ ਖਾਧਾ ਅਤੇ ਚਮਕਦਾਰ ਚਿਹਰਿਆਂ ਨਾਲ ਵਾਪਸ ਪਰਤੇ।ਸਮੁੱਚੇ ਤੌਰ ‘ਤੇ, ਇਹ ਯਾਤਰਾਵਾਂ ਵਿਦਿਆਰਥੀਆਂ ਲਈ ਇੱਕ ਅਭੁੱਲ ਅਨੁਭਵ ਸਨ।
