September 28, 2025
#Bollywood

ਕੋਲਕਾਤਾ ‘ਚ ਟੀਵੀ ਦੀ ਇਸ ਹਸੀਨਾ ਨਾਲ ਇਸ਼ਕ ਲੜਾਉਣਗੇ Munawar Faruqui, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਹ ਫੋਟੋ

ਨਵੀਂ ਦਿੱਲੀ : ‘ਬਿੱਗ ਬੌਸ 17’ ਦੇ ਜੇਤੂ ਮੁਨੱਵਰ ਫਾਰੂਕੀ (Munawar Faruqui) ਦੇ ਸਿਤਾਰੇ ਇਸ ਸ਼ੋਅ ਤੋਂ ਬਾਅਦ ਬੁਲੰਦੀਆਂ ‘ਤੇ ਹਨ। ਉਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ। ਮੁਨੱਵਰ ਦੀ ਝੋਲੀ ਵਿਚ ਕੁਝ ਪ੍ਰਾਜੈਕਟਾਂ ਦੇ ਹੋਣ ਦੀ ਚਰਚਾ ਹੈ। ਇਸ ਦੇ ਨਾਲ ਹੀ ਉਸ ਦੇ ਕੁਝ ਹੋਰ ਰਿਐਲਿਟੀ ਸ਼ੋਅਜ਼ ਵਿਚ ਵੀ ਹੋਣ ਦੀ ਚਰਚਾ ਹੈ। ਉੱਥੇ ਹੀ ਹੁਣ ਕਾਮੇਡੀਅਨ ਨੂੰ ਲੈ ਕੇ ਇਕ ਹੋਰ ਖ਼ੁਸ਼ਖਬਰੀ ਆਈ ਹੈ। ਮੁਨੱਵਰ ਫਾਰੂਕੀ ਦੀ ਸੋਸ਼ਲ ਮੀਡੀਆ ‘ਤੇ ਚੰਗੀ ਫੈਨ ਫਾਲੋਇੰਗ ਹੈ। ਉਨ੍ਹਾਂ ਦੀਆਂ ਕਾਮੇਡੀ ਵੀਡੀਓਜ਼ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਮੁਨੱਵਰ ਆਪਣੀ ਹਾਜ਼ਰ-ਜੁਆਬੀ ਲਈ ਵੀ ਮਸ਼ਹੂਰ ਹੈ। ‘ਬਿੱਗ ਬੌਸ 17’ ਤੋਂ ਬਾਅਦ ਉਸ ਦੀ ਪ੍ਰਸਿੱਧੀ ਅਸਮਾਨ ਛੂਹ ਰਹੀ ਹੈ। ਪਤਾ ਲੱਗਿਆ ਹੈ ਕਿ ਕਾਮੇਡੀਅਨ ਦੇ ਖਾਤੇ ‘ਚ ਵੱਡਾ ਪ੍ਰਾਜੈਕਟ ਆਉਣ ਵਾਲਾ ਹੈ। ਉਨ੍ਹਾਂ ਦੇ ਨਾਲ ਇਸ ਪ੍ਰੋਜੈਕਟ ‘ਚ ਟੈਲੀਵਿਜ਼ਨ ਇੰਡਸਟਰੀ ਦੀਆਂ ਮਸ਼ਹੂਰ ਅਦਾਕਾਰਾਂ ਵੀ ਨਜ਼ਰ ਆਉਣ ਵਾਲੀਆਂ ਹਨ। ਮੁਨੱਵਰ ਫਾਰੂਕੀ ਦੇ ਫੈਨ ਪੇਜ ਤੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹ ਇਨ੍ਹੀਂ ਦਿਨੀਂ ਇਕ ਮਿਊਜ਼ਿਕ ਐਲਬਮ ਦੀ ਸ਼ੂਟਿੰਗ ਲਈ ਕੋਲਕਾਤਾ ਗਏ ਹੋਏ ਹਨ। ਇਸ ਵੀਡੀਓ ‘ਚ ਉਨ੍ਹਾਂ ਨਾਲ ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਨਜ਼ਰ ਆਵੇਗੀ। ਮੁਨੱਵਰ ਅਤੇ ਹਿਨਾ ਨੇ ਕੋਲਕਾਤਾ ਤੋਂ ਆਪਣੇ-ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਨਾਲ ਹੀ ਉਸ ਦੀ ਫੋਟੋ ਫੈਨ ਪੇਜ ਤੋਂ ਸਾਹਮਣੇ ਆਈ ਹੈ।

Leave a comment

Your email address will not be published. Required fields are marked *