ਕੱਬ ਐਂਡ ਬੁਲਬੁਲ ਦੇ ਰਾਸ਼ਟਰੀ ਸੰਮੇਲਨ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸਵਾਹ ਵਾਲੇ ਦੇ ਬੱਚੇ ਹੋਣਗੇ ਸਨਮਾਨਿਤ

ਜਲਾਲਾਬਾਦ(ਮਨੋਜ ਕੁਮਾਰ) ਕੱਬ ਐਂਡ ਬੁਲਬੁਲ ਦੇ ਰਾਸ਼ਟਰੀ ਪੱਧਰ ਦੇ ਗੋਲਡਨ ਐਰੋ ਐਵਾਰਡ ਸੰਮੇਲਨ, ਗਦਪੁਰੀ ਜ਼ਿਲਾ ਪਲਵਲ, ਹਰਿਆਣਾ ਵਿੱਚ ਪੰਜਾਬ ਰਾਜ ਦੀ ਨੁਮਾਇੰਦਗੀ ਕਰਨ ਲਈ ਜ਼ਿਲਾ ਫ਼ਾਜ਼ਿਲਕਾ ਦੇ ਸਰਕਾਰੀ ਪਾ੍ਇਮਰੀ ਸਕੂਲ ਸਵਾਹ ਵਾਲਾ ਦੀਆਂ 6 ਲੜਕੀਆਂ ਨੂੰ ਰਾਸ਼ਟਪਤੀ ਵੱਲੋ ਸਨਮਾਨਿਤ ਕੀਤਾ ਜਾ ਰਿਹਾ ਹੈ। ਬੱਚਿਆਂ ਨੂੰ ਇਸ ਮੁਕਾਮ ਤੇ ਪਹੁੰਚਾਉਣ ਵਾਲੇ ਯੂਨਿਟ ਇੰਚਾਰਜ ਲੇਡੀ ਕੱਬ ਮਾਸਟਰ ਸ਼ੀਮਤੀ ਪਰਮਿੰਦਰ ਕੌਰ ਸਪਸ ਸਵਾਹ ਵਾਲਾ ਅਤੇ ਕੱਬ ਮਾਸਟਰ ਸ਼ੀ੍ ਸਰਬੂਟਾ ਸਿੰਘ ਸਹਸ ਸਵਾਹ ਵਾਲਾ ਵੀ ਬੱਚੀਆਂ ਦੇ ਨਾਲ 19 ਫ਼ਰਵਰੀ ਤੋਂ 23 ਫ਼ਰਵਰੀ ਤੱਕ ਲੱਗ ਰਹੇ ਰਾਸ਼ਟਰੀ ਕੈਂਪ ਦਾ ਹਿੱਸਾ ਬਣ ਕੇ ਰਾਸ਼ਟਰਪਤੀ ਤੋਂ ਐਵਾਰਡ ਪ੍ਰਾਪਤ ਕਰਨਗੇ। ਗ਼ੌਰਤਲਬ ਹੈ ਕਿ ਫ਼ਾਜ਼ਿਲਕਾ ਜ਼ਿਲੇ ਨੂੰ 35 ਸਾਲਾਂ ਬਾਅਦ ਇਹ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਹੈ.। ਇਸ ਰਾਸ਼ਟਰੀ ਕੈਂਪ ਵਿੱਚ ਭਾਰਤ ਦੇ ਸਾਰੇ 28 ਰਾਜਾਂ ਅਤੇ 8 ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਬੱਚੇ ਪਹੁੰਚੇ ਹੋਏ ਹਨ.। ਇਹ ਬੱਚੀਆਂ ਉੱਥੇ ਹੋ ਰਹੇ ਕੱਬ ਐਂਡ ਬੁਲਬੁਲ ਸੰਮੇਲਨ ਵਿੱਚ ਵੀ ਹਿੱਸਾ ਲੈ ਰਹੀਆਂ ਅਤੇ ਉਥੇ ਇਹ ਦੱਖਣੀ ਭਾਰਤ ਦੇ ਰਾਜਾਂ ਦੇ ਬੱਚਿਆਂ ਨਾਲ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਦੀ ਜਾਣਕਾਰੀ ਸਾਂਝੀ ਕਰ ਰਹੀਆਂ ਹਨ।. ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆ ਸ਼੍ਰੀ ਜੀ. ਐੱਸ. ਗੁਰਦਿੱਤ ਸੈਂਟਰ ਮੁਖੀ ਸਵਾਹ ਵਾਲਾ ਨੇ ਪ੍ਰੈੱਸ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਇਹ ਬੱਚੇ ਇੱਕ ਲੰਬੀ ਟਰੇਨਿੰਗ ਵਿੱਚੋਂ ਗੁਜ਼ਰੇ ਹਨ। ਇਹਨਾਂ ਨੇ ਹਰ ਤਰ੍ਹਾਂ ਦੇ ਕੈਂਪ ਲਗਾ ਕੇ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ ਅਤੇ ਅਨੁਸ਼ਾਸਨ ਸਿੱਖਿਆ, ਇਹਨਾਂ ਨੇ ਸਕੂਲ ਵਿੱਚ ਅਧਿਆਪਕਾਂ ਸਮੇਤ ਇੱਕ ਰਾਤ ਦਾ ਕੈਂਪ ਵੀ ਅਟੈਂਡ ਕੀਤਾ ਅਤੇ ਹਰ ਮਾਮਲੇ ਵਿੱਚ ਆਪਣੀ ਬਿਹਤਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ। ਇਸੇ ਆਧਾਰ ਉੱਤੇ ਇਹਨਾਂ ਦੀ ਰਾਸ਼ਟਰੀ ਕੈਂਪ ਦੇ ਸੰਮੇਲਨ ਲਈ ਚੋਣ ਹੋਈ ਅਤੇ ਇਹਨਾਂ ਨੂੰ ਹੁਣ ਤੱਕ ਦਾ ਇੱਕ ਬਿਹਤਰੀਨ ਮੌਕਾ ਮਿਲਿਆ। ਸੈਂਟਰ ਮੁਖੀ ਨੇ ਦੱਸਿਆ ਕਿ ਇਹ ਉਹਨਾਂ ਦੇ ਸਕੂਲ ਸਟਾਫ਼ ਦੀ ਸਖਤ ਮਿਹਨਤ ਦਾ ਸਿੱਟਾ ਹੈ ਅਤੇ ਇਸ ਸੰਬੰਧੀ ਉਹਨਾਂ ਨੂੰ ਸਿੱਖਿਆ ਵਿਭਾਗ ਦੇ ਉੱਚ ਅਫ਼ਸਰਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਭਰਪੂਰ ਸਹਿਯੋਗ ਮਿਲਿਆ ਹੈ।
