August 6, 2025
#National

ਕੱਲ੍ਹ 16 ਮਈ ਨੂੰ ਨੂਰਮਹਿਲ ਚ ਹੋਵੇਗਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਦਾ ਰੋਡ ਸ਼ੋ

ਨੂਰਮਹਿਲ (ਏ.ਐਲ.ਬਿਉਰੋ) ਜਿਵੇਂ ਜਿਵੇਂ 1 ਜੂਨ ਚੋਣਾਂ ਦਾ ਸਮੇਂ ਨਜਦੀਕ ਆ ਰਿਹਾ ਹੈ, ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣਾ ਪੂਰਾ ਜੋਰ ਲੱਗਾ ਰਹੀਆਂ ਹੈ। ਜਲੰਧਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੂਰਮਹਿਲ ਚ ਸਵੇਰੇ 10 ਵਜੇ ਰੋਡ ਸ਼ੋ ਕਰਨ ਜਾ ਰਹੇ ਹਨ, ਇਹਨਾਂ ਨਾਲ ਬੀਬੀ ਇੰਦਰਜੀਤ ਕੌਰ ਮਾਨ ਹਲਕਾ ਵਿਧਾਇਕ ਨਕੋਦਰ ਵੀ ਪਵਨ ਕੁਮਾਰ ਟੀਨੂੰ ਦੇ ਹੱਕ ਚ ਚੋਣ ਪ੍ਰਚਾਰ ਕਰੇਗੀ। ਇਹ ਰੋਡ ਸ਼ੋ ਸਿਵਲ ਹਸਪਤਾਲ ਰੋਡ ਨੂਰਮਹਿਲ ਤੋਂ ਸ਼ੁਰੂ ਹੋਵੇਗਾ ਅਤੇ ਵੱਖ ਵੱਖ ਪਿੰਡਾਂ ਵਿੱਚ ਹੋ ਕੇ ਦੁਪਹਿਰ 1.30 ਵਜੇ ਪਿੰਡ ਬਿਲਗਾ (ਨੀਲੋਵਾਲ ਚੌਂਕ) ਚ ਸਮਾਪਤ ਹੋਵੇਗਾ। ਆਮ ਆਦਮੀ ਪਾਰਟੀ ਵੱਲੋਂ ਰੋਡ ਸ਼ੋ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ, ਲੋਕਾਂ ਚ ਵੀ ਰੋਡ ਸ਼ੋ ਨੂੰ ਲੈ ਕੇ ਭਾਰੀ ਉਤਸਾਹ ਹੈ।

Leave a comment

Your email address will not be published. Required fields are marked *