ਖੁਵਾਜਾ ਵਲੀ ਦੇ ਅਸਥਾਨ ਤੇ ਝੰਡੇ ਦੀ ਰਸਮ ਅਦਾ ਕੀਤੀ ਗਈ

ਨੂਰਮਹਿਲ, 13 ਮਾਰਚ (ਜਸਵਿੰਦਰ ਸਿੰਘ ਲਾਂਬਾ) ਨੂਰਮਹਿਲ ਦੇ ਜੈ ਵਰੁਣ ਦੇਵਤਾ ਮੰਦਰ ਵਿਚ ਅੱਜ ਸਲਾਨਾ ਮੇਲੇ ਦੇ ਪਹਿਲੇ ਦਿਨ ਹਵਨ ਕੀਤਾ ਗਿਆ ਉਪਰੰਤ ਝੰਡੇ ਦੀ ਰਸਮ ਅਦਾ ਕੀਤੀ ਗਈ। ਹਰ ਸਾਲ ਦੀ ਤਰ੍ਹਾਂ ਇਸ ਅਸਥਾਨ ਤੇ ਤਿੰਨ ਦਿਨ ਮੇਲਾ ਚਲਦਾ ਹੈ। ਝੰਡੇ ਦੀ ਸੇਵਾ ਜਸਵਿੰਦਰ ਸਿੰਘ ਲਾਂਬਾ ਦੇ ਪਰਿਵਾਰ ਵੱਲੋਂ ਕੀਤੀ ਗਈ। ਬਾਅਦ ਵਿਚ ਪਕੌੜਿਆਂ ਅਤੇ ਚਾਹ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਡਾ. ਭੁਪਿੰਦਰ ਸਿੰਘ ਚੇਅਰਮੈਨ, ਧਰਮਿੰਦਰ ਪੑਧਾਨ, ਸੋਨੂੰ ਕੈਸ਼ੀਅਰ, ਸੰਦੀਪ ਕੈਸ਼ੀਅਰ, ਮਨਦੀਪ ਕੁਮਾਰ ਮਨੀ, ਸਰਬਜੀਤ ਸਿੰਘ, ਕਰਨ , ਸਾਗਰ, ਰਾਜੂ ਅਤੇ ਭਾਰੀ ਗਿਣਤੀ ਵਿਚ ਸੰਗਤ ਹਾਜ਼ਰ ਸੀ।
