August 7, 2025
#Punjab

ਗਦਰੀ ਬਾਬਿਆਂ ਨੂੰ ਸਮਰਪਿਤ 17ਵਾਂ ਮੇਲਾ ਚੀਮਿਆਂ ਦਾ 2 ਫਰਵਰੀ ਨੂੰ – ਚੀਮਾ

ਨੂਰਮਹਿਲ (ਤੀਰਥ ਚੀਮਾ) ਚੀਮਾਂ ਸਪੋਰਟਸ ਕਲਚਰ ਐਂਡ ਵੈਲਫੇਅਰ ਕਲੱਬ (ਰਜਿ.) ਐਨ.ਆਰ.ਆਈ ਵੀਰ.ਗ੍ਰਾਮ ਪੰਚਾਇਤ ਚੀਮਾਂ ਕਲਾਂ ਤੇ ਚੀਮਾਂ ਖੁਰਦ ਨੂਰਮਹਿਲ ਜਿਲਾ ਜਲੰਧਰ ਵੱਲੋਂ ਗਦਰੀ ਬਾਬਿਆਂ ਨੂੰ ਸਮਰਪਿਤ 17ਵਾਂ ਮੇਲਾ ਚੀਮਿਆਂ ਦਾ ਸਾਡੇ ਸਮਾਜ ਵਿਚ ਕੋਹੜ ਵਰਗੀਆਂ ਬਿਮਾਰੀਆਂ ਜਿਵੇਂ ਭਰੂਣ ਹੱਤਿਆ , ਦਾਜ਼ ਅਤੇ ਨਸ਼ਿਆਂ ਨੂੰ ਜੜੋਂ ਖਤਮ ਕਰਨ ਅਤੇ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਆਓ ਜਾਗ੍ਰਿਤ ਹੋਈਏ ਲਈ 02 ਫਰਵਰੀ 2024 ਸੱਭਿਆਚਾਰਕ ਮੇਲਾ ਕਰਵਾਇਆ ਜਾਂ ਰਿਹਾ ਹੈ। ਇਸ ਮੇਲੇ ਤੇ ਮੁੱਖ ਮਹਿਮਾਨ ਬੀਬੀ ਇੰਦਰਜੀਤ ਕੌਰ ਮਾਨ ਆਪ ਵਿਧਾਇਕ ਨਕੋਦਰ , ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਸਾਬਕਾ ਐਮ.ਐਲ.ਏ ਅਤੇ ਡਾ.ਨਵਜੋਤ ਸਿੰਘ ਦਾਹੀਆ ਕਾਂਗਰਸ ਹਲਕਾ ਇੰਚਾਰਜ਼ ਨਕੋਦਰ ਹੋਣਗੇ। ਮੇਲੇ ਤੇ ਵਿਸ਼ੇਸ਼ ਸਨਮਾਨ ਨਿਰਮਲ ਰਿਸ਼ੀ ਜੀ , ਬਾਈ ਹਰਦੀਪ ਜੀ ਤੇ ਅਸ਼ੋਕ ਭੋਰਾ ਜੀ ਨੂੰ ਕੀਤਾ ਜਾਵੇਗਾ। ਇਸ ਮੇਲੇ ਤੇ ਗਾਇਕ ਗੁਲਾਬ ਸਿੱਧੂ , ਬਲਰਾਜ , ਕਮਲ ਖਾਨ , ਜਸਬੀਰ ਜੱਸੀ , ਸਰਬਜੀਤ ਚੀਮਾਂ , ਬਾਈ ਹਰਦੀਪ , ਨਛੱਤਰ ਗਿੱਲ , ਹਰਦੀਪ ਚੀਮਾਂ , ਗੁਰਹੀਰ ਹੁੰਦਲ , ਅਮਨ ਰੋਜ਼ੀ,ਡਿਊਟੀ ਜੋੜੀ ਗੁਰਮੇਲ /ਕੁਲਵਿੰਦਰ ਕੈਲੀ , ਬਲਕਾਰ ਅਣਖੀਲਾ/ਮਨਜਿੰਦਰ ਗੁਲਸ਼ਨ , ਕੌਰ ਗਗਨ , ਸੁਖਰੀਤ ਬੁੱਟਰ , ਲਵਿਸ਼ ਚੌਹਾਨ , ਰਮਨਦੀਪ ,ਸੁਖਵਿੰਦਰ ਪੰਛੀ , ਮਕਬੂਲ ,ਮਨਜੀਤ ਪੱਪੂ , ਬੱਬੂ ਬਰਾੜ ਤੇ ਕਮੇਡੀ ਕਲਾਕਾਰ ਸੰਤੀ /ਭੋਟੂ ਸ਼ਾਹ ਜੀ ਆਪਣਾ ਸੱਭਿਆਚਾਰਕ ਪਰੋਗਰਾਮ ਪੇਸ਼ ਕਰਨਗੇ। ਇਸ ਮੇਲੇ ਤੇ ਮੰਚ ਦੀ ਭੂਮਿਕਾਂ ਮੱਖਣ ਸ਼ੇਰਪੁਰੀ ਨਿਭਾਉਣਗੇ। ਇਸ ਮੇਲੇ ਦੀ ਜਾਣਕਾਰੀ ਗਾਇਕ ਸਰਬਜੀਤ ਚੀਮਾਂ ਨੇ ਦਿੱਤੀ।

Leave a comment

Your email address will not be published. Required fields are marked *