August 6, 2025
#Punjab

ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਖਾਣ ਪੀਣ ਵਸਤਾਂ ਦੀ ਗੁਣਵੱਤਾ ਬਣਾਏ ਰੱਖਣ ਲਈ ਫੂਡ ਸੇਫਟੀ ਵਿਭਾਗ ਵਲੋਂ ਨਿਰੰਤਰ ਦੁਕਾਨਾਂ ਦੀ ਕੀਤੀ ਜਾਂਦੀ ਹੈ ਚੈਕਿੰਗ

ਬਟਾਲਾ (ਲਵਪ੍ਰੀਤ ਸਿੰਘ ਖੁਸ਼ੀਪੁਰ) ਗਰਮੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਜਿਲੇ ਅੰਦਰ ਫੂਡ ਸੇਫਟੀ ਵਿਭਾਗ ਵਲੋ ਖਾਣ ਪੀਣ ਦਇਆ ਵਸਤਾਂ ਦੀ ਗੁਣਵੱਤਾ ਬਣਾਏ ਰੱਖਣ ਲਈ ਫੂਡ ਸੇਫਟੀ ਵਿਭਾਗ ਵਲੋਂ ਨਿਰੰਤਰ ਦੁਕਾਨਾਂ ਆਦਿ ਦੀ ਚੈਕਿੰਗ ਕੀਤੀ ਜਾਂਦੀ ਹੈ। ਇਸ ਸਬੰਧੀ ਗੱਲ ਕਰਦਿਆਂ ਡਾ ਜੀ ਐਸ ਪਨੂੰ, ਸਹਾਇਕ ਕਮਿਸ਼ਨਰ ਫੂਡ ਗੁਰਦਾਸਪੁਰ ਨੇ ਦੱਸਿਆ ਕਿ ਅਕਸਰ ਜਿਲ੍ਹੇ ਵਿੱਚੋਂ ਲੋਕਾਂ ਵਲੋਂ ਗਰਮੀਆਂ ਦੇ ਮੌਸਮ ਵਿੱਚ ਖਾਣ ਪੀਣ ਦੀਆਂ ਵਸਤਾਂ ਜਿਵੇਂ ਕੋਲਡ ਡਰਿੰਕ, ਆਈਸ ਕਰੀਮ ਅਤੇ ਪਾਣੀ ਆਦਿ ਦੀ ਗੁਣਵੱਤਾ ਨੂੰ ਲੈ ਕੇ ਸ਼ਿਕਾਇਤ ਰਹਿੰਦੀ ਹੈ ਅਤੇ ਵਿਭਾਗ ਵਲੋਂ ਵੀ ਲਗਾਤਾਰ ਖਾਣ ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਬਰਕਰਾਰ ਰੱਖਣ ਲਈ ਰੁਟੀਨ ਵਿੱਚ ਚੈਕਿੰਗ ਕੀਤੀ ਜਾਂਦੀ ਹੈ। ਡਾ ਪਨੂੰ ਨੇ ਅੱਗੇ ਦੱਸਿਆ ਕਿ ਜਿਲ੍ਹੇ ਵਿੱਚ ਨਿਰੰਤਰ ਕੀਤੀ ਜਾਂਦੀ ਚੈਕਿੰਗ ਦੌਰਾਨ ਨਿਊ ਕੈਲਾਸ਼ ਸੋਡਾ ਬਟਾਲਾ ਵਿਖੇ ਕੀਤੀ ਚੈਕਿੰਗ ਦੌਰਾਨ ਸੋਡੇ ਦਾ ਸੈਂਪਲ ਭਰਿਆ ਗਿਆ, ਜੋ ਫੇਲ੍ਹ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੋਡੇ ਉੱਪਰ ਨਾ ਤਾਂ ਪੈਕਿੰਗ ਤਾਰੀਖ, ਨਾ ਮਿਆਦ ਪੁੱਗਣ ਦੀ ਤਾਰੀਖ ਅਤੇ ਨਾ ਹੀ ਬੈਚ ਨੰਬਰ ਲਿਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਨੋਟਿਸ ਜਾਰੀ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਡਾ ਪਨੂੰ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਖਣ ਪੀਣ ਵਾਲੇ ਪਦਾਰਥਾਂ ਉੱਪਰ ਪੈਕਿੰਗ ਮਿਤੀ ਤੇ ਮਿਆਦ ਪੁੱਗਣ ਦੀ ਮਿਤੀ ਆਦਿ ਜਰੂਰ ਲਿਖਣ। ਖਾਣ ਪੀਣ ਦੀਆਂ ਵਸਤਾਂ ਢੱਕ ਕੇ ਰੱਖੀਆਂ ਜਾਣ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਖਾਣ ਪੀਣ ਦੀਆਂ ਵਸਤਾਂ ਖਰੀਦਣ ਤੋਂ ਪਹਿਲਾਂ ਪੈਕਿੰਗ ਤੇ ਮਿਆਦ ਪੁੱਗਣ ਦੀ ਤਾਰੀਖ ਜਰੂਰ ਵੇਖਣ ਅਤੇ ਸਤੁੰਲਤ ਅਤੇ ਤਾਜ਼ਾ ਭੋਜਨ ਖਾਣ ਨੂੰ ਤਰਜੀਹ ਦਿੱਤੀ ਜਾਵੇ।

Leave a comment

Your email address will not be published. Required fields are marked *