ਗੀਤਾਂ ਭਵਨ ਸਹਿਣਾ ਵਿਖੇ ਜੋਤ ਤੋਂ ਮੰਦਰ ਵਿੱਚ ਅੱਗ ਲੱਗੀ, ਸ਼ੋਕ ਵਿੱਚ ਬਜ਼ਾਰ ਬੰਦ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਸਥਾਨਕ ਕਸਬਾ ਸਹਿਣਾ ਦੇ ਮੰਦਰ ਗੀਤਾਂ ਭਵਨ ਵਿਖੇ ਉਸ ਸਮੇਂ ਅੱਗ ਲੱਗਣ ਕਾਰਨ ਕਾਫੀ ਨੁਕਸਾਨ ਹੋ ਗਿਆ ਜਦੋਂ ਗੀਤਾਂ ਭਵਨ ਮੰਦਰ ਦੇ ਪੁਜਾਰੀ ਵੱਲੋਂ ਜੋਤਾਂ ਲਗਾਈਆਂ ਗਈਆਂ ਤਾਂ ਕੁਝ ਸਮੇਂ ਬਾਅਦ ਹੀ ਮੂਰਤੀਆਂ ਅੱਗੇ ਕੱਪੜੇ ਦੇ ਟੰਗੇ ਹੋਏ ਪੜਦਿਆਂ ਨੂੰ ਹਵਾ ਕਾਰਨ ਅੱਗ ਲੱਗ ਗਈ ਜਿਸ ਕਾਰਨ ਕਾਫੀ ਨੁਕਸਾਨ ਹੋ ਗਿਆ, ਘਟਨਾ ਸਥਾਨ ਤੇ ਜਗਸੀਰ ਸਿੰਘ ਥਾਣਾ ਮੁਖੀ ਸਹਿਣਾ ਵੀ ਪੁਲਸ ਪਾਰਟੀ ਸਮੇਤ ਪਹੁੰਚੇ, ਗੀਤਾਂ ਭਵਨ ਮੰਦਰ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ ਰਾਧਾ ਰਾਣੀ ਦੀਆਂ ਮੂਰਤੀਆਂ ਅਤੇ ਕੀਮਤੀ ਸਮਾਨ ਅਗਨੀ ਭੇਟ ਹੋਣ ਦੇ ਸ਼ੋਕ ਵਿੱਚ ਸਮੂਹ ਦੁਕਾਨਦਾਰਾਂ ਵੱਲੋਂ ਕੁੱਝ ਘੰਟੇ ਮੇਨ ਬਾਜ਼ਾਰ ਅਤੇ ਆਮ ਦੁਕਾਨਾਂ ਮਕੁੰਮਲ ਤੋਰ ਤੇ ਬੰਦ ਰੱਖੀਆਂ ਗਈਆਂ, ਇਸ ਮੌਕੇ ਤਰਸੇਮ ਲਾਲ ਬਿੱਲੂ, ਕੈਲਾਸ਼ ਮਿੱਤਰ, ਕ੍ਰਿਸ਼ਨ ਗੋਪਾਲ ਵਿੱਕੀ, ਸ਼ਿਵਾਜੀ ਰਾਮ ਗਰਗ, ਰਮੇਸ਼ ਕੁਮਾਰ ਮਿੱਠਾ, ਅਜੀਤ ਕੁਮਾਰ,ਕਾਕਾ ਟਿੱਬੀ ਵਾਲ਼ੀ, ਅਰੁਣ ਕੁਮਾਰ ਸਿੰਗਲਾ,ਰਾਜ ਕੁਮਾਰ,ਬੁੱਧ ਰਾਮ ਬਾਂਸਲ, ਪਵਨ ਕੁਮਾਰ, ਅਨਿਲ ਕੁਮਾਰ ਗਰਗ ਆਦਿ ਹਾਜ਼ਰ ਸਨ
