ਗੁਰਦਾਸਪੁਰ ਦੇ ਖੱਤਰੀ ਭਵਨ ਚ 16 ਜੂਨ ਨੂੰ ਲਗਾਇਆ ਜਾਵੇਗਾ 122ਵਾਂ ਮੈਗਾ ਖੂਨਦਾਨ ਕੈਂਪ – ਬਲਦੇਵ ਸਿੰਘ ਬਾਜਵਾ

ਕਲਾਨੌਰ (ਲਵਪ੍ਰੀਤ ਸਿੰਘ ਖੁਸ਼ੀਪੁਰ) ਸਮਾਜਸੇਵਾ ਦੇ ਖੇਤਰ ’ਚ ਆਪਣੇ ਯੋਗਦਾਨ ਸਮੇਤ 24 ਘੰਟੇ ਖੂਨਦਾਨ ਦੀਆਂ ਨਿਸਵਾਰਥ ਸੇਵਾਵਾਂ ਮੁਹੱਈਆ ਕਰਵਾਉਂਦੀਆਂ ਆ ਰਹੀਆਂ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਅਤੇ ਬਲੱਡ ਡੌਨਰਜ ਸੁਸਾਇਟੀ ਗੁਰਦਾਸਪੁਰ ਵਲੋਂ 16 ਜੂਨ ਨੂੰ ਗੁਰਦਾਸਪੁਰ ਦੇ ਖੱਤਰੀ ਭਵਨ ਵਿਖੇ 122ਵਾਂ ਮੈਗਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਪ੍ਰਬੰਧਾਂ ਸਬੰਧੀ ਸਥਾਨਕ ਕਸਬੇ ’ਚ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ (ਰਜਿ.) ਦੇ ਨੁਮਾਇੰਦਿਆਂ ਦੀ ਵਿਸ਼ੇਸ ਮੀਟਿੰਗ ਮਹਾਂਦੇਵ ਫਰਨੀਚਰ ਹਾਊਸ ’ਚ ਆਯੋਜਿਤ ਹੋਈ। ਜਾਣਕਾਰੀ ਸਾਂਝੀ ਕਰਦਿਆਂ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਦੇ ਨੁਮਾਇੰਦੇ ਐਕਸੀਅਨ ਬਲਦੇਵ ਸਿੰਘ ਬਾਜਵਾ, ਕੋਰ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਬਲੱਡ ਡੌਨਰਜ ਸੁਸਾਇਟੀ ਦੇ 10ਵੇਂ ਸਥਾਪਨਾਂ ਦਿਵਸ ਨੂੰ ਸਮਰਪਿਤ ਬਲੱਡ ਡੌਨਰਜ਼ ਸੁਸਾਇਟੀ ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਵਲੋਂ ਸਾਂਝੇ ਉਪਰਾਲੇ ਤਹਿਤ 16 ਜੂਨ ਨੂੰ ਖੱਤਰੀ ਭਵਨ ਨੇੜੇ ਪੁਲਿਸ ਲਾਈਨ ਗੁਰਦਾਸਪੁਰ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ 122ਵਾਂ ਮੈਗਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਵੱਖ ਵੱਖ ਸਮਾਜਸੇਵੀ ਕੰਮਾਂ ’ਚ ਯੋਗਦਾਨ ਪਾਉਣ ਵਾਲੀਆਂ ਸਖਸੀਅਤਾਂ ਦਾ ਸਨਮਾਨ ਵੀ ਹੋਵੇਗਾ। ਇਸ ਮੌਕੇ ’ਤੇ ਇੰਸਪੈਕਟਰ ਸੁਰਿੰਦਰ ਸਿੰਘ ਕਾਹਲੋਂ, ਪ੍ਰਿੰਸੀਪਲ ਦਲਜੀਤ ਸਿੰਘ ਪਟਿਆਲੀਆ, ਹਰਕੰਵਲਜੀਤ ਸਿੰਘ ਰੰਧਾਵਾ, ਗੁਰਵਿੰਦਰ ਸਿੰਘ ਮੰਨੀ, ਕਾਕਾ ਮਹਾਂਦੇਵ, ਰਜਨੀਸ਼ ਸ਼ਰਮਾਂ ਨੋਨੀ, ਅਜੀਤ ਸਿੰਘ ਖੋਖਰ, ਪ੍ਰਦੀਪ ਬਲਹੋਤਰਾ, ਰੋਹਿਤ ਵਰਮਾਂ, ਅੰਕੁਸ਼ ਸੋਈ, ਰਾਜਨ ਸ਼ਰਮਾਂ, ਜਸਦੀਪ ਸਿੰਘ ਦਿਓ, ਦਲਜੀਤ ਸਿੰਘ ਕਾਹਲੋਂ, ਅਮਿੱਤ ਵੋਹਰਾ, ਮਹਿੰਦਰ ਜੋਸ਼ੀ, ਸਾਬੀ ਅਗਰਵਾਲ, ਧਰਮ ਸਿੰਘ ਬਖਸ਼ੀਵਾਲ, ਮੇਜਰ ਸਿੰਘ, ਸਤਨਾਮ ਸਿੰਘ ਵਾਹਲਾ, ਕੁਲਦੀਪ ਸਿੰਘ ਪੁਰੇਵਾਲ, ਗੁਰਸ਼ਰਨਜੀਤ ਸਿੰਘ ਆਦਿ ਵੀ ਹਾਜ਼ਰ ਰਹੇ।
