ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਨਕੋਦਰ ਅਤੇ ਸਹਾਰਾ ਵੈਲਫੇਅਰ ਕਲੱਬ ਵੱਲੋਂ ਸਾਂਝੇ ਤੌਰ ਤੇ ਸ਼ਹਿਰ ਵਿੱਚ ਬੂਟੇ ਲਗਾਏ ਜਾ ਰਹੇ

ਨਕੋਦਰ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਨਕੋਦਰ ਅਤੇ ਸਹਾਰਾ ਵੈਲਫੇਅਰ ਕਲੱਬ ਵੱਲੋਂ ਸਾਂਝੇ ਤੌਰ ਤੇ ਸ਼ਹਿਰ ਵਿੱਚ ਬੂਟੇ ਲਗਾਏ ਜਾ ਰਹੇ ਹਨ ਜਿਸ ਵਿੱਚ ਕਬੀਰ ਪਾਰਕ, ਗਗਨ ਪਾਰਕ, ਪੂਰੇਵਾਲ ਕਲੋਨੀ, ਆਰੀਆ ਸਕੂਲ, ਗੁਰੂ ਨਾਨਕ ਨੈਸ਼ਨਲ ਕਾਲਜ, ਗੁਰੂ ਰਵਿਦਾਸ ਮੰਦਰ, ਗੁਰੂ ਵਾਲਮੀਕ ਆਸ਼ਰਮ , ਤਹਿਸੀਲ ਕੰਪਲੈਕਸ ਅਤੇ ਸ਼ਹਿਰ ਦੀਆਂ ਹੋਰ ਵੱਖੋ ਵੱਖੋ ਥਾਵਾਂ ਤੇ ਫਲਦਾਰ, ਛਾਦਾਰ ਅਤੇ ਦਵਾਈਆਂ ਵਾਲੇ ਬੂਟੇ ਲਗਾਏ ਗਏ। ਜਿਵੇਂ ਅੱਜ ਦੇ ਸਮੇਂ ਵਿੱਚ ਵਾਤਾਵਰਨ ਦੂਸ਼ਿਤ ਹੁੰਦਾ ਜਾ ਰਿਹਾ ਹੈ ਦਰਖਤ ਲਗਾਉਣਾ ਬਹੁਤ ਜਰੂਰੀ ਹੋ ਗਿਆ , ਧਰਤੀ ਹੇਠਲਾ ਪਾਣੀ ਦਿਨ ਬ ਦਿਨ ਡੂੰਘਾ ਹੁੰਦਾ ਜਾ ਰਿਹਾ ਹੈ । ਆਉਣ ਵਾਲੀਆਂ ਪੀੜੀਆਂ ਲਈ, ਧਰਤੀ ਤੇ ਪੌਦੇ ਅਤੇ ਧਰਤੀ ਦੇ ਹੇਠਲੇ ਪਾਣੀ ਨੂੰ ਬਚਾਉਣਾ ਬਹੁਤ ਜਰੂਰੀ ਹੈ। ਸ਼ਹਿਰ ਵਿੱਚ ਹੋਰ ਵੀ ਜਥੇਬੰਦੀਆਂ ਸੁਸਾਇਟੀਆਂ ਇਸ ਕੰਮ ਵਿੱਚ ਲੱਗੀਆਂ ਹਨ , ਹਰ ਇਨਸਾਨ ਦਾ ਫਰਜ਼ ਬਣਦਾ ਹੈ ਉਹਨਾਂ ਦਾ ਸਹਿਯੋਗ ਕਰਨ ਲਈ ਅੱਗੇ ਆਉਣ । ਇਸ ਮੌਕੇ ਇਕਬਾਲ ਸਿੰਘ ਲਾਕੜਾ, ਸੰਨੀ ਭਾਟੀਆ, ਚੇਤਨ ਭਾਰਦਵਾਜ ,ਗੁਰਵਿੰਦਰ ਸਿੰਘ ਭਾਟੀਆ ,ਜੋਗਿੰਦਰ ਸਿੰਘ ਗਿੱਲ, ਕੁਲਵੰਤ ਸਿੰਘ, ਤਨੁਜ ਧੀਰ, ਸਾਹਿਲ ਜਗਪਾਲ, ਸਾਜਨ ਭਾਟੀਆ, ਸੰਦੀਪ ਕੁਮਾਰ, ਅਰੁਣ ਮਹਾਜਨ, ਬੋਬੀ ਸ਼ਰਮਾ ਅਤੇ ਸੰਦੀਪ ਆਨੰਦ ਹਾਜ਼ਰ ਸਨ
