ਗੁਰੁਹਰਸਹਾਏ ‘ਚ ਅਧਿਆਪਕਾਂ ਦੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ, ਕਈ ਅਧਿਆਪਕ ਜ਼ਖ਼ਮੀ

ਗੁਰੁਹਰਸਹਾਏ (ਮਨੋਜ ਕੁਮਾਰ) ਸੰਘਣੀ ਧੁੰਦ ਦੇ ਕਾਰਨ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਵੱਡਾ ਹਾਦਸਾ ਵਾਪਰਿਆ ਹੈ। ਇਹ ਹਾਦਸਾ ਅਧਿਆਪਕਾਂ ਦੀ ਗੱਡੀ ਦੇ ਨਾਲ ਵਾਪਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫਾਜਿਲਕਾ ਦੇ ਜੀਵਾਂ ਅਰਾਈ ਅੱਡੇ ਤੇ ਅਧਿਆਪਕਾਂ ਨਾਲ ਭਰੀ ਇੱਕ ਗੱਡੀ ਹਾਦਸਾ ਗ੍ਰਸਤ ਹੋ ਗਈ। ਮਿਲੀ ਜਾਣਕਾਰੀ ਦੇ ਮੁਤਾਬਕ ਕਈ ਅਧਿਆਪਕਾਂ ਨੂੰ ਇਸ ਹਾਦਸੇ ਵਿੱਚ ਸੱਟਾਂ ਲੱਗੀਆਂ ਹਨ, ਪਰ ਦੂਜੇ ਪਾਸੇ ਇਹ ਵੀ ਸੂਚਨਾ ਹੈ ਕਿ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਲਿਖੇ ਜਾਣ ਤੱਕ ਅਧਿਆਪਕ ਸੁਰੱਖਿਅਤ ਸੀ ਅਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਜਾ ਰਹੀ ਸੀ।
