ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਵਿਖੇ ਸਲਾਨਾ ਖੇਡ ਮੇਲਾ ਕਰਵਾਇਆ

ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਦਾ ਸਲਾਨਾ ਖੇਡ ਮੇਲਾ ਪ੍ਰਿੰਸੀਪਲ ਡਾ. ਸੁਖਵਿੰਦਰ ਸਿੰਘ ਰੰਧਾਵਾ ਦੀ ਯੋਗ ਅਗਵਾਈ ਤੇ ਸਰੀਰਕ ਸਿੱਖਿਆ ਵਿਭਾਗ ਦੇ ਇੰਚਾਰਜ ਮੈਡਮ ਪਰਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਧੂਮ ਧਾਮ ਨਾਲ ਕਰਵਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਵਾਲੀਬਾਲ ,ਕ੍ਰਿਕਟ , ਬੈਡਮਿੰਟਨ , ਟੇਬਲ ਟੈਨਿਸ , ਸ਼ਤਰੰਜ, ਰੱਸਾਕਸ਼ੀ , ਅੜਿਕਾ ਦੌੜ , ਲੰਬੀ ਛਾਲ , ਗੋਲਾ ਸੁੱਟਣਾ ਆਦਿ ਖੇਡਾਂ ਵਿੱਚ ਬੜੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ ।ਇਸ ਮੌਕੇ ਦੇ ਉਦਘਾਟਨੀ ਸਮਾਗਮ ਵਿੱਚ ਡਾ. ਨਿਰਮਲ ਸਿੰਘ ਸੰਧੂ, ਜਸਪਾਲ ਸਿੰਘ ਧੰਜੂ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਭਾਗ ਲਿਆ ਅਤੇ ਝੰਡਾ ਝੁਲਾਉਣ ਉਪਰੰਤ ਖੇਡਾਂ ਆਰੰਭ ਕਰਨ ਦੀ ਘੋਸ਼ਣਾ ਕੀਤੀ । ਇਹ ਖੇਡ ਮੇਲਾ ਉਦੋਂ ਆਪਣੇ ਜਲੌ ਤੇ ਪਹੁੰਚ ਗਿਆ ਜਦੋਂ ਹਰਜੀਤ ਵਾਲੀਆ , ਅਸ਼ੋਕ ਤਾਂਗੜੀ , ਸੁਖਬੀਰ ਸਿੰਘ ਸਹੋਤਾ , ਰਾਮ ਔਜਲਾ ਤੇ ਹੈਪੀ ਆਦਿ ਪੰਜਾਬੀ ਫਿਲਮ ਇੰਡਸਟਰੀਜ਼ ਦੀਆਂ ਉੱਘੀਆਂ ਹਸਤੀਆਂ ਨੇ ਇਸ ਸਮਾਗਮ ਵਿੱਚ ਵਿਸ਼ੇਸ਼ ਹਾਜ਼ਰੀ ਲਗਵਾ ਕੇ ਵਿਦਿਆਰਥੀਆਂ ਨੂੰ ਖੇਡ ਖੇਤਰ ਵਿੱਚ ਹੋਰ ਉਚੇਰੀਆਂ ਪ੍ਰਾਪਤੀਆਂ ਲਈ ਪ੍ਰੇਰਿਤ ਕੀਤਾ। ਇਸ ਮੌਕੇ ਦੇ ਇਨਾਮ ਵੰਡ ਸਮਾਗਮ ਵਿੱਚ ਸਮਾਜ ਸੇਵਕ ਪ੍ਰਦੀਪ ਸਿੰਘ ਸ਼ੇਰਪੁਰ ਤੇ ਪ੍ਰਵਾਸੀ ਭਾਰਤੀ ਸੁਖਜੀਵਨ ਸਿੰਘ ਮੱਲੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ । ਪ੍ਰਿੰਸੀਪਲ ਸੁਖਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਾਲਜ ਵਿੱਚ ਭਾਵੇਂ ਖੇਡ ਮੈਦਾਨਾਂ ਦੀ ਕਮੀ ਹੈ ਪਰ ਇਸ ਦੇ ਬਾਵਜੂਦ ਸੰਸਥਾ ਵਿੱਚ ਖੇਡ ਸੱਭਿਆਚਾਰ ਨੂੰ ਉਤਸਾਹਿਤ ਕਰਨ ਲਈ ਭਰਪੂਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਖੇਡ ਮੇਲੇ ਦਾ ਮੰਚ ਸੰਚਾਲਨ ਡਾ. ਸੰਦੀਪ ਕੌਰ ਨੇ ਖੂਬਸੂਰਤ ਅੰਦਾਜ਼ ਵਿੱਚ ਕੀਤਾ। ਇਸ ਮੌਕੇ ਤੇ ਸੰਦੀਪ ਸਿੰਘ ਸੋਡੀ , ਨਰੇਸ਼ ਕੁਮਾਰ , ਜਸਵੀਰ ਸਿੰਘ ਧੰਜਲ, ਸ੍ਰੀਮਤੀ ਬਲਜੀਤ ਕੌਰ , ਮਨੀ ਮਹਿੰਦਰੂ, ਕਾਲਜ ਦਾ ਸਮੂਹ ਟੀਚਿੰਗ ਨਾਨ -ਟੀਚਿੰਗ ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਤੇ ਹੋਰ ਪਤਵੰਤੇ ਸੱਜਣ ਸ਼ਾਮਿਲ ਹੋਏ ।
