ਗੁਰੂ ਨਾਨਕ ਨੈਸ਼ਨਲ ਕਾਲਜ ਕੋਇਡ ਨਕੋਦਰ ਚ ਵਿਦਾਇਗੀ ਸਮਾਗਮ ਕਰਵਾਇਆ ਗਿਆ

ਗੁਰੂ ਨਾਨਕ ਨੈਸ਼ਨਲ ਕਾਲਜ ਕੋਇਡ ਨਕੋਦਰ ਚ ਵਿਦਾਇਗੀ ਸਮਾਗਮ ਕਰਵਾਇਆ ਗਿਆ ਕਾਲਜ ਦੇ ਸਾਇੰਸ ਵਿਭਾਗ ਵਿਚ ਫਿਜ਼ਿਕਸ ਵਿਸ਼ਾ ਦੇ ਮੁਖੀ ਪ੍ਰੋਫੈਸਰ ਇੰਦਰਜੀਤ ਕੌਰ ਤੇ ਸੇਵਾ ਨਿਭਾ ਚੁਕੇ ਕਾਰਮਚਾਰੀ ਸੁਰਜੀਤ ਕੌਰ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ ਇਸ ਮੌਕੇ ਕਾਲਜ ਦੀ ਪ੍ਰਬੰਧਕ ਕਮੈਟੀ ਚੋ ਪ੍ਰਧਾਨ ਸਰਦਾਰ ਜਗੀਰ ਸਿੰਘ ਸੋਹੀ,ਸੱਕਤਰ ਗੁਰਪ੍ਰੀਤ ਸਿੰਘ ਸੰਧੂ ,ਖਜਾਨਚੀ ਸੁਖਵੀਰ ਸਿੰਘ ਸੰਧੂ,ਤੇ ਬਲਰਾਜ ਸਿੰਘ ਸਿਆਣੀਵਾਲ ਵਿਸ਼ੇਸ ਤੋਰ ਤੇ ਪਹੁੰਚੇ ਇਸ ਸਮੇ ਪ੍ਰੋਫੈਸਰ ਇੰਦਰਜੀਤ ਕੌਰ ਆਪਣੇ ਪਰਿਵਾਰ ਸਮੇਤ ਪਹੁੰਚੇ ਉਨਾ ਦੇ ਨਾਲ ਪਤੀ ਬਲਜਿੰਦਰ ਸਿੰਘ ਕੰਗ ,ਬੇਟੀ ਅਮੀਤੋਜ ਕੌਰ,ਭਰਾ ਗੁਰਮੀਤ ਸਿੰਘ ਗਰੇਵਾਲ ਭਰਜਾਈ ਜਸਵੀਰ ਕੌਰ ਭਰਾ ਹਰਪਿੰਦਰ ਸਿੰਘ ਭਰਜਾਈ ਕੁਲਵਿੰਦਰ ਕੌਰ ਸਿੱਧੂ ,ਕੁਲਵੰਤ ਸਿੰਘ ਪਨੂੰ ,ਮਨਜੀਤ ਕੌਰ ਪਨੂੰ , ਸੁਰਿੰਦਰ ਸਿੰਘ ,ਕਿਰਨ ਬਾਲਾ ,ਡਾਕਟਰ ਸਿਮਰਨ ਸਿੱਧੂ ਆਦਿ ਪਹੁੰਚੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਸ੍ਰੀ ਪ੍ਰਬਲ ਕੁਮਾਰ ਜੋਸ਼ੀ ਤੇ ਕਾਲਜ ਕਮੈਟੀ ਨੇ ਆਏ ਹੋਏ ਮਹਿਮਾਨਾ ਦਾ ਸੁਵਾਗਤ ਕੀਤਾ ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵਲੋ ਆਪਣੀਆਂ ਭਾਵਨਾਵਾਂ ਕਵਿਤਾਵਾ,ਗੀਤਾ ਰਾਹੀ ਸਾਂਝੀਆਂ ਕੀਤੀਆ ਇਸ ਮੌਕੇ ਸਾਇੰਸ ਵਿਭਾਗ ਵਲੋ ਪ੍ਰੋਫੈਸਰ ਜਸਪ੍ਰੀਤ ਕੌਰ ਨੇ ਮੈਡਮ ਨਾਲ ਬਿਤਾਏ ਪਲਾ ਨੂੰ ਆਪਣੇ ਵਿਚਾਰਾ ਰਾਹੀ ਸਾਂਝਾ ਕੀਤਾ ਪ੍ਰੋਫੈਸਰ ਇੰਦਰਜੀਤ ਕੌਰ ਜੀ ਨੇ ਵੀ ਆਪਣੀਆ ਦਿਲੀ ਭਾਵਨਾਵਾ ਜੋ ਇਸ ਕਾਲਜ ਨਾਲ ਜੁੜੀਆ ਉਹ ਭਾਵੁਕ ਸ਼ਾਬਦਾ ਰਾਹੀ ਸਾਂਝੀਆਂ ਕੀਤੀਆ ਕਾਲਜ ਦੀ ਪ੍ਰਬੰਧਕ ਕਮੈਟੀ ,ਤੇ ਪ੍ਰੀਸੀਪਲ ਸਾਹਿਬ ਤੇ ਕਾਲਜ ਦੇ ਵੱਖ ਵੱਖ ਵਿਭਾਗਾਂ ਵਲੋ ਪ੍ਰੋਫੈਸਰ ਇੰਦਰਜੀਤ ਤੇ ਕਾਰਮਚਾਰੀ ਸੁਰਜੀਤ ਕੌਰ ਦਾ ਸਨਮਾਨ ਕੀਤਾ ਗਿਆ ਮੰਚ ਸੰਚਾਲਨ ਦੀ ਭੂਮਿਕਾ ਪ੍ਰੋਫੈਸਰ ਮਨਪ੍ਰੀਤ ਕੌਰ ਤੇ ਪ੍ਰੋਫੈਸਰ ਮਨਿੰਦਰ ਕੌਰ ਵਲੋ ਨਿਭਾਈ ਗਈ ਇਸ ਮੌਕੇ ਸਮੁੱਚਾ ਕਾਲਜ ਸਟਾਫ ਤੇ ਸਕੂਲ ਸਟਾਫ ਹਾਜਰ ਸੀ
