ਗੁਰੂ ਨਾਨਕ ਨੈਸ਼ਨਲ ਕਾਲਜ, ਨਕੋਦਰ ਦੇ ਸਰੀਰਕ ਸਿਖਿਆ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਡਾ. ਇੰਦਰਜੀਤ ਸਿੰਘ ਨੇ ਪੰਜਾਬ ਬਾਸਕਟਬਾਲ 50+ ਵਰਗ ਟੀਮ ਦੀ ਕਪਤਾਨੀ ਕਰਦੇ ਹੋਏ ਰਾਸ਼ਟਰੀ ਪੱਧਰ ਉੱਪਰ ਪੰਜਾਬ ਦੀ ਝੋਲੀ ਸੋਨੇ ਦਾ ਤਮਗਾ ਪਾਇਆ

ਗੁਰੂ ਨਾਨਕ ਨੈਸ਼ਨਲ ਕਾਲਜ, ਨਕੋਦਰ ਦੇ ਸਰੀਰਕ ਸਿਖਿਆ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਡਾ. ਇੰਦਰਜੀਤ ਸਿੰਘ ਨੇ ਪੰਜਾਬ ਬਾਸਕਟਬਾਲ 50+ ਵਰਗ ਟੀਮ ਦੀ ਕਪਤਾਨੀ ਕਰਦੇ ਹੋਏ ਰਾਸ਼ਟਰੀ ਪੱਧਰ ਉੱਪਰ ਪੰਜਾਬ ਦੀ ਝੋਲੀ ਸੋਨੇ ਦਾ ਤਮਗਾ ਪਾਇਆ । ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ. ਜਗੀਰ ਸਿੰਘ ਨੇ ਇਲਾਕੇ ਅਤੇ ਕਾਲਜ ਦਾ ਨਾਮ ਰੌਸ਼ਨ ਕਰਨ ਲਈ ਡਾ. ਇੰਦਰਜੀਤ ਸਿੰਘ ਦਾ ਕਾਲਜ ਵਿਖੇ ਸਨਮਾਨ ਕੀਤਾ ਅਤੇ ਸ਼ੁਭਕਾਮਨਾਵਾਂ ਵੀ ਦਿੱਤੀਆਂ । ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਪ੍ਰਬਲ ਕੁਮਾਰ ਜੋਸ਼ੀ ਅਤੇ ਡਾ. ਚਰਨਜੀਤ ਕੌਰ ਵੀ ਹਾਜ਼ਰ ਸਨ । ਰਾਸ਼ਟਰੀ ਪੱਧਰ ਤੇ ਤੀਸਰੀਆਂ ਖੇਲੋ ਮਾਸਟਰ ਗੇਮਜ਼ ਦਾ ਆਯੋਜਨ ਦਿੱਲੀ ਵਿਖੇ ਕਰਵਾਇਆ ਗਿਆ । ਬਾਸਕਟਬਾਲ 50+ ਵਰਗ ਦੇ ਇਸ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿੱਚ ਪੰਜਾਬ ਦੀ ਟੀਮ ਨੇ ਮਹਾਰਾਸ਼ਟਰ ਦੀ ਟੀਮ ਨੂੰ ਸੈਮੀਫ਼ਾਈਨਲ ਵਿੱਚ ਹਰਾ ਕੇ ਫ਼ਾਈਨਲ ਵਿੱਚ ਪ੍ਰਵੇਸ਼ ਕੀਤਾ । ਫ਼ਾਈਨਲ ਮੁਕਾਬਲੇ ਵਿੱਚ ਦਿੱਲੀ ਦੀ ਟੀਮ ਨੂੰ 63-54 ਦੇ ਫ਼ਰਕ ਨਾਲ ਹਰਾ ਕੇ ਪੰਜਾਬ ਟੀਮ ਨੇ ਚੈਪੀਅਨ ਬਣਨ ਦਾ ਮਾਨ ਹਾਸਲ ਕੀਤਾ । ਇਸ ਜਿੱਤ ਵਿੱਚ ਪ੍ਰੋਫ਼ੈਸਰ ਡਾ. ਇੰਦਰਜੀਤ ਸਿੰਘ ਵੱਲੋ ਬਤੌਰ ਕਪਤਾਨ ਅਤੇ ਖਿਡਾਰੀ ਦੇ ਰੂਪ ਵਿੱਚ ਪਾਏ ਯੋਗਦਾਨ ਨੂੰ ਦਰਸ਼ਕਾਂ, ਖਿਡਾਰੀਆਂ ਅਤੇ ਪ੍ਰਬੰਧਕਾਂ ਵੱਲੋ ਕਾਫ਼ੀ ਸਲਾਹਿਆ ਗਿਆ । ਪ੍ਰਬੰਧਕ ਕਮੇਟੀ, ਕਾਰਜਕਾਰੀ ਪ੍ਰਿੰਸੀਪਲ ਪ੍ਰਬਲ ਕੁਮਾਰ ਜੋਸ਼ੀ ਅਤੇ ਸਮੂਹ ਸਟਾਫ਼ ਵੱਲੋ ਡਾ. ਇੰਦਰਜੀਤ ਸਿੰਘ ਨੂੰ ਵਧਾਈਆਂ ਦਿੱਤੀਆਂ ਗਈਆਂ
