ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਨ ਨਕੋਦਰ ਵਿਖੇ ਪੋਸਟਰ ਮੇਕਿੰਗ ਅਤੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ

ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਨ ਨਕੋਦਰ ਵਿਖੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਵਿਸਾਖੀ ਮੌਕੇ “ਖਾਲਸਾ ਪੰਥ ਦੀ ਸਾਜਨਾ” ਦਿਵਸ ਦੇ ਮੌਕੇ ਉੱਪਰ ਪੋਸਟਰ ਮੇਕਿੰਗ ਅਤੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ। ਇਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ ਵਾਣੀ ਦੱਤ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਸੁਖਵਿੰਦਰ ਕੌਰ ਵਿਰਦੀ, ਪ੍ਰੋਫੈਸਰ ਸਿਮਰਨ ਕੌਰ, ਪ੍ਰੋਫੈਸਰ ਸੰਦੀਪ, ਪ੍ਰੋਫੈਸਰ ਸੁਖਵਿੰਦਰ ਕੌਰ ਵੱਲੋਂ ਪ੍ਰਿੰਸੀਪਲ ਮੈਡਮ ਦਾ ਹਰੇ ਭਰੇ ਪੌਦੇ ਨਾਲ ਰਸਮੀ ਸੁਆਗਤ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਸੁਨੀਲ ਕੁਮਾਰ (ਪੋਲੀਟੀਕਲ ਸਾਇੰਸ ਵਿਭਾਗ) ਵੱਲੋਂ ਖਾਲਸਾ ਪੰਥ ਦੀ ਸਾਜਨਾ ਦੇ ਇਤਿਹਾਸ ਉੱਪਰ ਚਾਨਣਾ ਪਾਇਆ ਗਿਆ ਅਤੇ ਨਾਲ ਹੀ ਬੀਏ ਭਾਗ ਤੀਜਾ ਦੀ ਵਿਦਿਆਰਥਣ ਹਰਲੀਨ ਕੌਰ ਵੱਲੋਂ ਕਵਿਤਾ ਪੇਸ਼ ਕੀਤੀ ਗਈ ਅਤੇ ਬੀਐਸਸੀ ਇਕਨੋਮਿਕਸ ਵਿਭਾਗ ਤੀਜਾ ਦੀ ਵਿਦਿਆਰਥਣ ਵੰਸ਼ਿਕਾ ਵੱਲੋਂ ਸਪੀਚ ਦਿੱਤੀ ਗਈ। ਚਾਰਟ ਮੇਕਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਆਸ਼ੁਪਾਲ, ਦੂਜਾ ਸਥਾਨ ਸਿਮਰਜੀਤ, ਤੀਜਾ ਸਥਾਨ ਜਸਦੀਪ ਤੇ ਭਵਨਜੋਤ ਅਤੇ ਕੰਸੋਲੇਸ਼ਨ ਹਰਲੀਨ ਕੌਰ ਨੇ ਪ੍ਰਾਪਤ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਜਸਪ੍ਰੀਤ, ਦੂਜਾ ਸਥਾਨ ਏਕਮਪ੍ਰੀਤ ਤੇ ਰਵੀਜੋਤ, ਤੀਜਾ ਸਥਾਨ ਨਵਜੋਤ ਤੇ ਮਨਪ੍ਰੀਤ ਅਤੇ ਕੰਸੋਲੇਸ਼ਨ ਦਲਜੀਤ ਨੇ ਪ੍ਰਾਪਤ ਕੀਤਾ। ਜੱਜ ਸਾਹਿਬਾਨ ਦੀ ਭੂਮਿਕਾ ਪ੍ਰੋਫੈਸਰ ਜੀਵਨ ਜੋਤੀ (ਮੁਖੀ ਕੰਪਿਊਟਰ ਸਾਇੰਸ ਵਿਭਾਗ) ਅਤੇ ਪ੍ਰੋਫੈਸਰ ਸਾਕਸ਼ੀ ( ਹਿੰਦੀ ਵਿਭਾਗ) ਦੁਆਰਾ ਨਿਭਾਈ ਗਈ। ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਮੈਡਮ ਵੱਲੋਂ ਇਸ ਸ਼ੁਭ ਦਿਹਾੜੇ ਦੀਆਂ ਮੁਬਾਰਕਾਂ ਦਿੰਦੇ ਹੋਏ ਜੇਤੂ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਗਈ ਅਤੇ ਨਾਲ ਹੀ ਸਿੱਖ ਗੁਰੂ ਸਾਹਿਬਾਨ ਦੇ ਵਿਚਾਰਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਂਦੇ ਹੋਇਆ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਗਈ। ਇਸ ਮੌਕੇ ਸਮੂਹ ਸਟਾਫ ਵੀ ਹਾਜ਼ਰ ਸੀ। ਇਹ ਪ੍ਰੋਗਰਾਮ ਵਿਭਾਗ ਦੇ ਮੁਖੀ ਡਾਕਟਰ ਸੁਖਵਿੰਦਰ ਕੌਰ ਵਿਰਦੀ ਅਤੇ ਸਟਾਫ ਦੀ ਦੇਖਰੇਖ ਹੇਠ ਕੀਤਾ ਗਿਆ। ਮੰਚ ਸੰਚਾਲਕ ਦੀ ਭੂਮਿਕਾ ਪ੍ਰੋਫੈਸਰ ਸੰਦੀਪ ਵੱਲੋਂ ਨਿਭਾਈ ਗਈ।
