ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ, ਨਕੋਦਰ ਵਿਖੇ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ

ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ, ਨਕੋਦਰ ਵਿਖੇ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਕਾਲਜ ਵਲੋਂ ਇਕ ਮਹੀਨੇ ਲਈ ਵੱਖ ਸਰਟੀਫਿਕੇਟ ਕੋਰਸ ਕਰਵਾਏ ਗਏ । ਜਾਣਕਾਰੀ ਦਿੰਦੇ ਹੋਏ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ ਵਾਣੀ ਦੱਤ ਸ਼ਰਮਾ ਨੇ ਦੱਸਿਆ ਕਿ ਕੰਪਿਊਟਰ ਸਾਇੰਸ ਵਿਭਾਗ ਦੇ ਮੈਡਮ ਜੀਵਨ ਜਯੋਤੀ ਦੀ ਦੇਖ ਰੇਖ ਹੇਠ ਕਾਲਜ ਵਿਚ ਇਕ ਮਹੀਨੇ ਲਈ ਮੈਡਮ ਰੇਖਾ, ਮੈਡਮ ਜੀਵਨ ਜਯੋਤੀ, ਮੈਡਮ ਰਮਨਪ੍ਰੀਤ ਕੌਰ ਵਲੋਂ ਪਬਲਿਕ ਸਪੀਕਿੰਗ ਅਤੇ ਲੀਡਰਸ਼ਿਪ ਸਕਿੱਲਸ, ਕਮਿਊਨਿਕੇਸ਼ਨ ਸਕਿੱਲ ਅਤੇ ਪ੍ਰਸਨੈਲਿਟੀ, ਮੈਡਮ ਮੋਨੀਕਾ ਵਲੋਂ ਮੇਕਅੱਪ ਅਤੇ ਹੇਅਰ ਸਟਾਈਲਜ਼, ਸਰਦਾਰ ਚਰਨਜੀਤ ਸਿੰਘ ਵਲੋਂ ਗੁਰਬਾਣੀ ਸੰਗੀਤ, ਮੈਡਮ ਪਰਮਿੰਦਰ ਵਲੋਂ ਫਰੂਟ ਐਂਡ ਵੇਜੀਟੇਬਲ ਪ੍ਰੋਸੈਸਿੰਗ, ਮੈਡਮ ਸੁਖਮਨੀ ਵਲੋਂ ਡਿਜਿਟਲ ਮਾਰਕੀਟਿੰਗ, ਮੈਡਮ ਭਾਰਤੀ ਵਲੋਂ ਫੈਬਰਿਕ ਪ੍ਰਿੰਟਿੰਗ, ਮੈਡਮ ਜੀਵਨ ਜਯੋਤੀ ਵਲੋਂ ਆਰਟੀਫਿਸ਼ੀਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ, ਮੈਡਮ ਸੁਨੀਤਾ ਦੇਵੀ ਵਲੋਂ ਐਨ ਸੀ ਸੀ ਅਤੇ ਪ੍ਰਸਨੈਲੀਟੀ ਡਿਵੈਲਪਮੈਂਟ ਆਦਿ ਬਾਰੇ ਵਿਦਿਆਰਥਣਾਂ ਨੂੰ ਪ੍ਰੇਕਟੀਕਲ ਤੌਰ ਤੇ ਜਾਣੂ ਕਰਵਾਇਆ ਗਿਆ । ਇਸਦੇ ਨਾਲ ਹੀ ਓਹਨਾ ਨੇ ਦੱਸਿਆ ਕਿ ਕਾਲਜ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ ਨਾਲ ਸੰਬੰਧਿਤ ਪਿਛਲੇ ਸਾਲ ਨਵੇਂ ਸ਼ੁਰੂ ਕੀਤੇ ਗਏ ਕੋਰਸ ਨੈਨੀ ਅਤੇ ਡੀ ਸੀ ਏ ਦੇ ਨਾਲ਼ ਨਾਲ਼ ਬੀ.ਏ, ਬੀ.ਐਸ.ਸੀ ਇਕਨਾਮਿਕਸ, ਬੀ.ਐਸ.ਸੀ (ਆਈ.ਟੀ), ਬੀ.ਕਾਮ, ਬੀ.ਸੀ.ਏ, ਐੱਮ.ਐਸ.ਸੀ, ਐਮ.ਏ. ਪੋਲੀਟੀਕਲ ਸਾਇੰਸ, ਐਮ.ਏ. ਪੰਜਾਬੀ, ਡਿਪਲੋਮਾ ਇਨ ਫੈਸ਼ਨ ਡਿਜ਼ਾਈਨਿੰਗ, ਡਿਪਲੋਮਾ ਇਨ ਡਰੈੱਸ ਡਿਜ਼ਾਈਨਿੰਗ, ਡਿਪਲੋਮਾ ਇਨ ਕੋਸਮੇਟੋਲੋਜੀ ਸਫਲਤਾਪੂਰਵਕ ਚੱਲ ਰਹੇ ਹਨ ਅਤੇ ਵਿਦਿਆਰਥਣਾਂ ਨੇ ਯੂਨੀਵਰਸਿਟੀ ਨਤੀਜਿਆਂ ਵਿਚ ਮੈਰਿਟ ਵਿਚ ਸਥਾਨ ਬਣਾ ਕੇ ਅਤੇ ਡਿਸਟਿਨਕਸ਼ਨ ਵਿਚ ਸਥਾਨ ਬਣਾ ਕੇ ਕਾਲਜ ਅਤੇ ਨਕੋਦਰ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ । ਲੋੜਵੰਦ ਵਿਦਿਆਰਥਣਾਂ ਲਈ ਵੀ ਕਾਲਜ ਹਮੇਸ਼ਾ ਅੱਗੇ ਵੱਧ ਕੇ ਕੰਮ ਕਰ ਰਿਹਾ ਹੈ । ਅਖੀਰ ਵਿਚ ਡਾ ਸੁਖਵਿੰਦਰ ਕੌਰ ਵਿਰਦੀ ਵਲੋਂ ਸਾਰੀ ਰਿਪੋਰਟ ਪੜ੍ਹੀ ਗਈ ਤੇ ਪ੍ਰਿੰਸੀਪਲ ਮੈਡਮ ਵਲੋਂ ਇਕ ਮਹੀਨੇ ਦੇ ਕੋਰਸ ਨੂੰ ਪੂਰਾ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੰਡੇ ਗਏ । ਮੰਚ ਸੰਚਾਲਨ ਪ੍ਰੋ ਜੀਵਨ ਜਯੋਤੀ ਵਲੋਂ ਕੀਤਾ ਗਿਆ ।
