ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ, ਨਕੋਦਰ ਦੀਆਂ ਐਨ ਸੀ ਸੀ ਕੈਡੇਟਸ ਨੇ ਸਾਲਾਨਾ ਟ੍ਰੇਨਿੰਗ ਕੈੰਪ ਵਿਚ ਹਾਸਿਲ ਕੀਤੇ 48 ਮੈਡਲ

ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ, ਨਕੋਦਰ ਦੀਆਂ 24 ਐਨ ਸੀ ਸੀ ਕੈਡੇਟਸ ਨੇ 2 ਪੰਜਾਬ ਗਰਲਜ਼ ਬਟਾਲੀਅਨ ਐਨ ਸੀ ਸੀ ਜਲੰਧਰ ਵਲੋਂ ਕੇ.ਐੱਮ. ਵੀ. ਕਾਲਜ ਜਲੰਧਰ ਵਿਖੇ ਆਯੋਜਿਤ ਕੀਤੇ ਗਏ ਸੀ ਏ ਟੀ ਸੀ (ਸੰਯੁਕਤ ਸਾਲਾਨਾ ਟ੍ਰੇਨਿੰਗ ਕੈੰਪ) ਵਿਚ ਭਾਗ ਲੈ ਕੇ 48 ਮੈਡਲ ਹਾਸਿਲ ਕਰਕੇ ਕਾਲਜ ਦਾ ਅਤੇ ਨਕੋਦਰ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ । ਜਾਣਕਾਰੀ ਦਿੰਦੇ ਹੋਏ ਐਨ ਸੀ ਸੀ ਇੰਚਾਰਜ ਲੇਫ਼ਟੀਨੇੰਟ ਮੈਡਮ ਸੁਨੀਤਾ ਦੇਵੀ ਨੇ ਦੱਸਿਆ ਕਿ ਇਸ ਕੈੰਪ ਵਿਚ ਵੱਖ ਵੱਖ ਸਕੂਲਾਂ, ਕਾਲਜਾਂ ਦੇ ਲੱਗਭਗ 434 ਕੈਡੇਟਸ ਨੇ ਭਾਗ ਲਿਆ ਜਿਸ ਵਿਚ ਡਰਿੱਲ, ਮੈਪ ਰੀਡਿੰਗ, ਵੈਪਨ ਟ੍ਰੇਨਿੰਗ ਆਦਿ ਬਾਰੇ ਟ੍ਰੇਨਿੰਗ ਦਿੱਤੀ ਗਈ । ਇਸ ਮੌਕੇ ਬ੍ਰਿਗੇਡੀਅਰ ਅਜੇ ਤਿਵਾੜੀ, ਕਮਾਂਡਿੰਗ ਅਫ਼ਸਰ ਕਰਨਲ ਐਮ.ਐਸ. ਸਚਦੇਵ, ਏ ਓ ਮੇਜਰ ਅਮਨਪ੍ਰੀਤ ਕੌਰ ਵਲੋਂ ਕਾਲਜ ਦੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਹੋਏ 48 ਮੈਡਲ ਜਿਨ੍ਹਾਂ ਵਿਚ 31 ਗੋਲਡ, 13 ਸਿਲਵਰ, 4 ਬਰਾਂਜ਼ ਮੈਡਲ ਦਿੱਤੇ ਗਏ । ਉਨ੍ਹਾਂ ਨੇ ਦਸਿਆ ਕਿ ਚਾਰ ਕੰਪਨੀਆਂ ਵਿਚ ਚਾਰਲੀ ਕੰਪਨੀ ਵਿਚ ਸਾਡੇ ਕਾਲਜ ਦੀਆਂ ਵਿਦਿਆਰਥਣਾਂ ਨੇ ਸਭ ਤੋਂ ਵੱਧ ਮੈਡਲ ਹਾਸਿਲ ਕੀਤੇ । ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਸਰਦਾਰ ਗੁਰਪ੍ਰੀਤ ਸਿੰਘ ਸੰਧੂ ਅਤੇ ਸਮੂਹ ਕਾਲਜ ਪ੍ਰਬੰਧਕ ਕਮੇਟੀ ਤੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ ਵਾਣੀ ਦੱਤ ਸ਼ਰਮਾ ਵਲੋਂ ਵਿਦਿਆਰਥਣਾਂ ਨੂੰ ਇਸ ਵਧੀਆ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੰਦੇ ਹੋਏ ਕਿਹਾ ਗਿਆ ਕਿ ਕਾਲਜ ਅਤੇ ਨਕੋਦਰ ਇਲਾਕੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ । ਇਸ ਮੌਕੇ ਲੇਫ਼ਟੀਨੇੰਟ ਮੈਡਮ ਸੁਨੀਤਾ ਦੇਵੀ ਨੂੰ ਵੀ ਐਪਰਿਸੀਏਸ਼ਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ । ਇਸ ਕੈੰਪ ਵਿਚ ਕੈਡਟਸ ਨੇ ਐਨ ਸੀ ਸੀ ਇੰਚਾਰਜ ਲੇਫ਼ਟੀਨੇੰਟ ਮੈਡਮ ਸੁਨੀਤਾ ਦੇਵੀ ਦੀ ਦੇਖ ਰੇਖ ਹੇਠ ਭਾਗ ਲਿਆ ।
