ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ, ਨਕੋਦਰ ਵਿਖੇ “ਸਾਲਾਨਾ ਸਪੋਰਟਸ ਮੀਟ 2024” ਕਰਵਾਈ ਗਈ

ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ, ਨਕੋਦਰ ਵਿਖੇ “ਸਾਲਾਨਾ ਸਪੋਰਟਸ ਮੀਟ 2024” ਕਰਵਾਈ ਗਈ ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਗੀਰ ਸਿੰਘ ਸੋਹੀ, ਗੇਸਟ ਆਫ ਓਨਰ ਸ਼੍ਰੀ ਰਾਮ ਸਰਨ (ਜਨਰਲ ਮੈਨੇਜਰ, ਪੰਜਾਬ ਐਂਡ ਸਿੰਧ ਬੈਂਕ ਲੁਧਿਆਣਾ, ਇੰਟਰਨੈਸ਼ਨਲ ਹਾਕੀ ਖਿਡਾਰੀ), ਸ. ਕਮਲ ਸਿੰਘ ਮਾਨ, ਕਨੇਡਾ (ਕਾਲਜ ਜ਼ਮੀਨਦਾਨੀ ਦੇ ਪਰਿਵਾਰਿਕ ਮੈਂਬਰ), ਕਮੇਟੀ ਮੈਂਬਰ ਸ. ਨਰਿੰਦਰਜੀਤ ਸਿੰਘ ਵਿਰਕ, ਸ.ਬਲਰਾਜ ਸਿੰਘ, ਸ ਅਰਮਿੰਦਰ ਸਿੰਘ ਸੰਧੂ, ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਵਾਨੀ ਦੱਤ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ। ਕਾਲਜ ਦੇ ਪ੍ਰਿੰਸੀਪਲ ਮੈਡਮ ਵੱਲੋਂ ਆਏ ਹੋਏ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ । ਖੇਡ ਸਮਾਹੋਰ ਦੀ ਸ਼ਰੂਆਤ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕਰਨ ਉਪਰੰਤ ਰੰਗ-ਬਿਰੰਗੇ ਗੁਬਾਰੇ ਹਵਾ ਵਿਚ ਉਡਾ ਕੇ ਕੀਤੀ ਗਈ ਤੇ ਇਸ ਦੇ ਨਾਲ ਹੀ ਆਏ ਹੋਏ ਮਹਿਮਾਨਾਂ ਦੁਆਰਾ ਜਿੱਤ ਦੇ ਪਰਤੀਕ ਮਸ਼ਾਲ ਨੂੰ ਰੋਸ਼ਨ ਕਰਕੇ ਕੀਤੀ ਗਈ ਅਤੇ ਇਸ ਦੇ ਨਾਲ ਹੀ ਮਾਰਚ ਪਾਸਟ ਦੁਆਰਾ ਆਏ ਹੋਏ ਮਹਿਮਾਨਾਂ ਨੂੰ ਸਲਾਮੀ ਦਿੱਤੀ ਗਈ। ਇਹ ਪ੍ਰੋਗਰਾਮ ਸ.ਅਜੀਤ ਸਿੰਘ ਮਾਲੜੀ ਦੀ ਯਾਦ ਵਿਚ ਉਨ੍ਹਾਂ ਦੀਆਂ ਬੇਟੀਆਂ ਸ਼੍ਰੀਮਤੀ ਗੁਰਿੰਦਰ ਕੌਰ ਬਿੰਦਰਾ ਇੰਗਲੈਂਡ, ਸ਼੍ਰੀਮਤੀ ਨਰਿੰਦਰ ਕੌਰ ਸਿੱਧੂ ਅਮਰੀਕਾ ਵੱਲੋਂ ਸਪਾਂਸਰ ਕੀਤਾ ਗਿਆ। ਦੋ ਦਿਨ ਦੀ ਇਸ ਸਪੋਰਟਸ ਮੀਟ ਵਿਚ ਵੱਖ-ਵੱਖ ਖੇਡ ਮੁਕਾਬਲੇ ਜਿਵੇਂ 100 ਮੀਟਰ, 200 ਮੀਟਰ,400ਮੀਟਰ ਰੇਸ, ਸੈਕ ਰੇਸ, ਲੈਮਨ ਰੇਸ, ਸ਼ਾਟ ਪੁੱਟ, ਚਾਟੀ ਰੇਸ, ਰਿਲੇਅ ਰੇਸ, ਸਲੋ ਸਾਈਕਲਿੰਗ ਰੇਸ, ਥਰੀ ਲੇਗ ਰੇਸ,ਥਰੈਡ ਨੀਡਲ ਰੇਸ, ਲੌਂਗ ਜੰਪ, ਜੇਵਲਿੰਗ ਥਰੋ, ਰੱਸਾ ਕਸ਼ੀ ਆਦਿ ਮੁਕਾਬਲੇ ਕਰਵਾਏ ਗਏ। ਇਹਨਾ ਮੁਕਾਬਲਿਆਂ ਵਿਚ ਵੱਖ ਵੱਖ ਵਿਦਿਆਰਥਣਾਂ ਜੇਤੂ ਰਹੀਆਂ । ਸਿਮਰਜੀਤ ਕੌਰ ਨੇ ਬੈਸਟ ਐਥਲੀਟ ਦਾ, ਦੂਜਾ ਸਥਾਨ ਗੁਰਮੀਤ ਕੌਰ, ਤੀਜਾ ਸਥਾਨ ਜਸਦੀਪ ਕੌਰ ਅਤੇ ਕਨਸੋਲੇਸ਼ਨ ਰੂਮਨ ਕੁਮਾਰੀ, ਹਰਮਨਪ੍ਰੀਤ, ਸੁਮਨਪ੍ਰੀਤ ਕੌਰ ਨੇ ਹਾਸਿਲ ਕੀਤਾ। ਜੇਤੂ ਵਿਦਿਆਰਥੀਆਂ ਦਾ ਆਏ ਮਹਿਮਾਨਾਂ ਦੁਆਰਾ ਮੈਡਲ ਅਤੇ ਟਰਾਫ਼ੀ ਦੇ ਕੇ ਸਨਮਾਨ ਕੀਤਾ ਗਿਆ ਇਸ ਦੇ ਨਾਲ ਹੀ ਆਲਓਵਰ ਜੇਤੂ ਰਹੇ ਵਿਦਿਆਰਥੀਆਂ ਨੂੰ 3100, 2100, 1100, 500 ਨਕਦੀ ਇਨਾਮ ਵੀ ਦਿੱਤੇ ਗਏ। ਇਸ ਮੌਕੇ ਪੰਜਾਬੀ ਵਿਭਾਗ, ਕਾਮਰਸ ਵਿਭਾਗ, ਕੰਪਿਊਟਰ ਸਾਇੰਸ ਵਿਭਾਗ, ਫੈਸ਼ਨ ਡਿਜ਼ਾਇਨਿੰਗ ਵਿਭਾਗ ਅਤੇ ਮਿਊਜਿਕ ਵਿਭਾਗ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਤੇ ਇਹਨਾ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਲਈ ਆਏ ਹੋਏ ਮਹਿਮਾਨਾਂ ਦੁਆਰਾ ਨਕਦੀ ਇਨਾਮ ਦੇ ਕੇ ਪ੍ਰੋਤਸਾਹਿਤ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਆਏ ਹੋਏ ਮਹਿਮਾਨਾਂ ਅਤੇ ਸਮੂਹ ਟੀਚਰ ਸਹਿਬਾਨ ਦਾ ਮਿਊਜਿਕਲ ਚੇਅਰ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿਚ ਪ੍ਰਧਾਨ ਸ. ਜਗੀਰ ਸਿੰਘ ਸੋਹੀ ਜੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਮੈਡਮ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦਾ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ ਅਤੇ ਜੇਤੂ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਮੁਬਾਰਕਬਾਦ ਦਿੱਤੀ ਗਈ। ਇਹ ਪ੍ਰੋਗਰਾਮ ਸਰੀਰਕ ਸਿੱਖਿਆ ਵਿਭਾਗ ਦੇ ਮੈਡਮ ਅਮਨਦੀਪ ਕੌਰ, ਐਨ.ਸੀ.ਸੀ ਦੇ ਏ.ਐਨ.ਓ. ਲੈਫ਼ਟੀਨੈਂਟ ਮੈਡਮ ਸੁਨੀਤਾ ਦੇਵੀ, ਪ੍ਰੋ ਸੁਨੀਲ ਕੁਮਾਰ ਅਤੇ ਸਮੂਹ ਸਟਾਫ ਦੀ ਦੇਖ-ਰੇਖ ਹੇਠ ਕੀਤਾ ਗਿਆ। ਇਸ ਮੌਕੇ ਸੁਪਰਡੈਂਟ ਸ. ਪ੍ਰਿਤਪਾਲ ਸਿੰਘ, ਸ. ਪਰਮੀਤ ਸਿੰਘ ਸੋਹੀ, ਕਾਲਜੀਏਟ ਸਕੂਲ ਕੋਆਰਡੀਨੇਟਰ ਮੈਡਮ ਹਰਵਿੰਦਰ ਕੌਰ, ਕਾਲਜੀਏਟ ਸਟਾਫ, ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਵੀ ਹਾਜਿਰ ਹੋਏ। ਮੰਚ ਸੰਚਾਲਕ ਦੀ ਭੂਮਿਕਾ ਪ੍ਰੋ. ਰੇਖਾ ਰਾਣੀ ਅਤੇ ਮੈਡਮ ਭਾਰਤੀ ਦੁਆਰਾ ਨਿਭਾਈ ਗਈ ।
