ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ ਨਕੋਦਰ ਵਿਚ ਐਨ ਸੀ ਸੀ ਨੇ ਮਨਾਇਆ ਨੈਸ਼ਨਲ ਵੂਮੈਨਸ ਡੇ

ਗੁਰੂ ਨਾਨਕ ਨੈਸ਼ਨਲ ਕਾਲਜ ਫ਼ਾਰ ਵਿਮਿਨ, ਨਕੋਦਰ ਵਿਖੇ ਐਨ ਸੀ ਸੀ ਵਿਭਾਗ ਵਲੋਂ 2 ਪੰਜਾਬ ਗਰਲਜ਼ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਮਨਿੰਦਰ ਸਿੰਘ ਸਚਦੇਵਾ ਅਤੇ ਏ.ਓ. ਮੇਜਰ ਅਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਨੈਸ਼ਨਲ ਵੂਮੈਨਸ ਡੇ ਮਨਾਇਆ ਗਿਆ । ਜਿਸ ਵਿਚ ਐਨ ਸੀ ਸੀ ਦੇ ਇੰਚਾਰਜ ਲੇਫ਼ਟੀਨੇੰਟ ਮੈਡਮ ਸੁਨੀਤਾ ਦੇਵੀ, ਮੈਡਮ ਸਿਮਰਨ ਕੌਰ, ਮੈਡਮ ਭਾਰਤੀ, ਅਤੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਡਾ ਵਾਣੀ ਦੱਤ ਸ਼ਰਮਾ ਵਲੋਂ ਮਹਿਲਾ ਸਸ਼ਕਤੀਕਰਨ ਵਿਸ਼ੇ ਉੱਤੇ ਆਪਣੇ ਵਿਚਾਰ ਪੇਸ਼ ਕੀਤੇ ਗਏ । ਇਸ ਮੌਕੇ ਪੋਸਟਰ ਮੇਕਿੰਗ, ਸਪੀਚ, ਲੈਕਚਰ, ਨੁੱਕੜ ਨਾਟਕ ਪੇਸ਼ ਕੀਤੇ ਗਏ ਅਤੇ ਅੰਤ ਵਿਚ ਕਾਲਜ ਦੇ ਪ੍ਰਿੰਸੀਪਲ ਮੈਡਮ ਵਲੋਂ ਰੈਲੀ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਅਤੇ ਵਿਦਿਆਰਥਣਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ । ਪੋਸਟਰ ਮੇਕਿੰਗ ਵਿਚ ਰੂਬੀ, ਪੂਨਮ, ਮਨੀਸ਼ਾ, ਰੇਸ਼ਮਾਂ ਵਲੋਂ ਗੀਤ, ਕਵਿਤਾ, ਸਪੀਚ ਪੇਸ਼ ਕੀਤੇ ਗਏ । ਮੰਚ ਸੰਚਾਲਨ ਐਨ ਸੀ ਸੀ ਦੇ ਇੰਚਾਰਜ ਲੇਫ਼ਟੀਨੇੰਟ ਮੈਡਮ ਸੁਨੀਤਾ ਦੇਵੀ ਵਲੋਂ ਕੀਤਾ ਗਿਆ ।
