ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ, ਨਕੋਦਰ ਵਿਖੇ ਕਾਮਰਸ ਵਿਭਾਗ ਵਲੋਂ ਨੌਜਵਾਨ ਨਾਗਰਿਕਾਂ ਲਈ ਵਿੱਤੀ ਸਿੱਖਿਆ ਵਿਸ਼ੇ ਉੱਤੇ ਦੋ ਦਿਨਾਂ ਵਰਕਸ਼ਾਪ ਕਰਵਾਈ ਗਈ

ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ, ਨਕੋਦਰ ਵਿਖੇ ਕਾਮਰਸ ਵਿਭਾਗ ਵਲੋਂ ਨੌਜਵਾਨ ਨਾਗਰਿਕਾਂ ਲਈ ਵਿੱਤੀ ਸਿੱਖਿਆ ਵਿਸ਼ੇ ਉੱਤੇ ਦੋ ਦਿਨਾਂ ਵਰਕਸ਼ਾਪ ਕਰਵਾਈ ਗਈ ਜਿਸ ਵਿਚ ਰਿਸੋਰਸ ਪਰਸਨ ਦੇ ਤੌਰ ਤੇ ਡਾ.ਜਸਵਿੰਦਰ ਕੌਰ, ਲਾਇਲਪੁਰ ਖ਼ਾਲਸਾ ਕਾਲਜ ਫ਼ਾਰ ਵੂਮੈਨ ਜਲੰਧਰ ਸ਼ਾਮਿਲ ਹੋਏ ਜਿਨ੍ਹਾਂ ਦਾ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ ਵਾਣੀ ਦੱਤ ਸ਼ਰਮਾ ਅਤੇ ਵਿਭਾਗ ਵਲੋਂ ਫੁੱਲਾਂ ਦੇ ਗੁਲਦਸਤੇ ਨਾਲ ਨਿਘਾ ਸਵਾਗਤ ਕੀਤਾ ਗਿਆ । ਰਿਸੋਰਸ ਪਰਸਨ ਡਾ ਜਸਵਿੰਦਰ ਕੌਰ ਨੇ ਦੋ ਦਿਨਾਂ ਵਰਕਸ਼ਾਪ ਦੌਰਾਨ ਵਿਦਿਆਰਥਣਾਂ ਨੂੰ ਨਿਵੇਸ਼ ਦੀ ਮਹੱਤਤਾ, ਵਿੱਤੀ ਨਿਵੇਸ਼ ਦੇ ਮੌਕੇ, ਸਕਿਊਰਿਟੀ ਮਾਰਕੀਟ ਵਿੱਚ ਨਿਵੇਸ਼ ਕਰਨ ਦੀ ਪ੍ਰਕਿਰਿਆ, ਪ੍ਰਾਇਮਰੀ ਮਾਰਕੀਟ ਵਿੱਚ ਨਿਵੇਸ਼, ਸੈਕੰਡਰੀ ਮਾਰਕੀਟ ਵਿੱਚ ਨਿਵੇਸ਼, ਮਿਉਚੁਅਲ ਫੰਡ ਦੀ ਜਾਣ-ਪਛਾਣ, ਸਕਿਊਰਿਟੀ ਮਾਰਕੀਟ ਵਿੱਚ ਨਿਵੇਸ਼ ਕਰਨ ਵੇਲੇ ਸਾਵਧਾਨੀਆਂ, ਸਕਿਊਰਿਟੀ ਮਾਰਕੀਟ ਵਿੱਚ ਕਰੀਅਰ ਆਦਿ ਵਿਸ਼ਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਵਰਕਸ਼ਾਪ ਦੌਰਾਨ ਚਾਰਟ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਪਹਿਲਾ ਸਥਾਨ ਮਨਜੋਤ ਕੌਰ, ਦੂਜਾ ਇਨਾਮ ਜਸ਼ਨਪ੍ਰੀਤ, ਤੀਜਾ ਸਥਾਨ ਸ਼ਿਵਾਨੀ, ਕੌਂਸੋਲੇਸ਼ਨ ਇਨਾਮ ਤਨਵੀਰ, ਸਿਮਰਨਜੀਤ ਕੌਰ ਨੇ ਪ੍ਰਾਪਤ ਕੀਤਾ । ਜੱਜ ਸਾਹਿਬਾਨ ਦੀ ਭੂਮਿਕਾ ਮੈਡਮ ਰਾਜਬੀਰ ਕੌਰ ਸੋਹੀ, ਮੈਡਮ ਮੋਨਿਕਾ ਨੇ ਨਿਭਾਈ । ਇਸ ਮੌਕੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਵਲੋਂ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਅੱਜ ਦੇ ਸਮੇਂ ਵਿਚ ਵਿੱਤੀ ਸਿੱਖਿਆ ਨੂੰ ਵਿਦਿਆਰਥਣਾਂ ਲਈ ਜਰੂਰੀ ਦੱਸਿਆ । ਇਹ ਪ੍ਰੋਗਰਾਮ ਕਾਮਰਸ ਵਿਭਾਗ ਦੇ ਮੁਖੀ ਮੈਡਮ ਸੁਖਮਨੀ, ਮੈਡਮ ਜਸਬੀਰ ਕੌਰ, ਮੈਡਮ ਰੀਨਾ, ਮੈਡਮ ਕਿਰਨ ਦੀ ਦੇਖ ਰੇਖ ਹੇਠ ਕਰਵਾਇਆ ਗਿਆ ।
