ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ ਨਕੋਦਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ

ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ ਨਕੋਦਰ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਆਈ.ਕਿਉ.ਏ.ਸੀ.ਵੱਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਸੈਮੀਨਾਰ “ਗੁਰਮਤਿ ਦੀ ਰੌਸ਼ਨੀ ਵਿੱਚ ਪਰਸਨੈਲਿਟੀ ਡਿਵੈਲਪਮੈਂਟ” ਕਰਵਾਇਆ ਗਿਆ।ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਗੀਰ ਸਿੰਘ ਸੋਹੀ ਜੀ, ਕਮੇਟੀ ਮੈਂਬਰ ਸਰਦਾਰ ਸੁਖਦੀਪ ਸਿੰਘ ਸੋਹੀ ਜੀ, ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਡਾ ਵਾਣੀ ਦੱਤ ਸ਼ਰਮਾ ਜੀ ਹਾਜ਼ਿਰ ਹੋਏ। ਜਿਸ ਵਿੱਚ ਮੁੱਖ ਬੁਲਾਰੇ ਸਰਦਾਰ ਰਾਜਪਾਲ ਸਿੰਘ ਜੀ (ਸੇਵ ਅਵਰ ਸਾਊਲ ਚੈਰੀਟੇਬਲ ਐਂਡ ਐਜੂਕੇਸ਼ਨ ਸੁਸਾਇਟੀ) ਹਾਜ਼ਿਰ ਹੋਏ। ਮੈਨੇਜਿੰਗ ਕਮੇਟੀ, ਪ੍ਰਿੰਸੀਪਲ ਮੈਡਮ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮੈਂਬਰਾਂ ਦੁਆਰਾ ਆਏ ਹੋਏ ਮੁੱਖ ਬੁਲਾਰੇ ਦਾ ਇੱਕ ਹਰਿਆ ਭਰਿਆ ਬੂਟਾ ਦੇ ਕੇ ਰਸਮੀ ਸੁਆਗਤ ਕੀਤਾ ਗਿਆ। ਮੁੱਖ ਬੁਲਾਰੇ ਜਿਨਾਂ ਦੁਆਰਾ ਵਿਦਿਆਰਥੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਪ੍ਰੇਰਨਾ ਸਰੋਤ ਬਣਾਉਂਦੇ ਹੋਏ ਆਪਣੀ ਬਹੁ ਪੱਖੀ ਸ਼ਖਸ਼ੀਅਤ ਦਾ ਵਿਕਾਸ ਕਰਨ ਲਈ ਪ੍ਰੇਰਿਤ ਕੀਤਾ ਗਿਆ ਨਾਲ ਹੀ ਬਾਣੀ ਦੇ ਨਾਲ ਜੁੜਨ ਲਈ ਵੀ ਕਿਹਾ ਗਿਆ। ਅੰਤ ਵਿੱਚ “ਸੇਵ ਅਵਰ ਸਾਊਲ ਚੈਰੀਟੇਬਲ ਐਂਡ ਐਜੂਕੇਸ਼ਨ ਸੁਸਾਇਟੀ” ਵੱਲੋਂ ਮੈਨੇਜਿੰਗ ਕਮੇਟੀ ਅਤੇ ਕਾਲਜ ਪ੍ਰਿੰਸੀਪਲ ਮੈਡਮ ਨੂੰ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਮੈਡਮ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਨਾਲ ਹੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਰਵਾਏ ਗਏ ਇਸ ਸੈਮੀਨਾਰ ਦੀ ਹੌਸਲਾ ਅਫਜਾਈ ਕਰਦਿਆਂ ਹੋਇਆਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਜਿਨ੍ਹਾਂ ਵਿਦਿਆਰਥੀਆਂ ਵੱਲੋਂ ਸਹਿਜ ਪਾਠ ਸੰਪੂਰਨ ਕੀਤਾ ਗਿਆ ਉਨਾਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਨਾਲ ਹੀ ਸਮੂਹ ਵਿਦਿਆਥੀਆਂ ਅਤੇ ਸਟਾਫ਼ ਨੂੰ ਵੀ ਸਾਡੀ ਮਾਤ ਭਾਸ਼ਾ ਅਤੇ ਵਿੱਦਿਅਕ ਪ੍ਰਫੁੱਲਤਾ ਦੇ ਪੰਜ ‘ਸ’ ਨਾਲ ਸੰਬੰਧਿਤ ਪੁਸਤਕਾਂ ਵੰਡੀਆ ਗਈਆਂ। ਇਸ ਮੌਕੇ ਮੈਡਮ ਪੂਨਮ ਕੌਰ, ਸ. ਗੁਰਮੁਖ ਸਿੰਘ ਤੇ ਸਮੂਹ ਸਟਾਫ ਵੀ ਹਾਜਰ ਸਨ। ਇਹ ਸੈਮੀਨਾਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਇੰਚਾਰਜ ਪ੍ਰੋ ਸਿਮਰਨ ਕੌਰ, ਪ੍ਰੋਫੈਸਰ ਰਮਨਪ੍ਰੀਤ ਕੌਰ, ਪ੍ਰੋ ਚਰਨਜੀਤ ਸਿੰਘ ਦੀ ਦੇਖ ਰੇਖ ਹੇਠ ਕੀਤਾ ਗਿਆ । ਮੰਚ ਸੰਚਾਲਨ ਪ੍ਰੋ ਰਮਨਪ੍ਰੀਤ ਕੌਰ ਵੱਲੋਂ ਨਿਭਾਈ ਗਈ।