ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ, ਨਕੋਦਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ, ਨਕੋਦਰ ਵਿਖੇ ਕਾਲਜ ਦੇ ਵੂਮੈਨ ਸਟੱਡੀ ਸੈੱਲ, ਐਨ ਸੀ ਸੀ ਵਿਭਾਗ ਅਤੇ ਯੂਥ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ।ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸ੍ਰੀ ਮਨੀਸ਼ ਧੀਰ ਜੀ ( ਭਾਜਪਾ ਜ਼ਿਲ੍ਹਾ ਪ੍ਰਧਾਨ ਦਿਹਾਤੀ, ਸਮਾਜ ਸੇਵੀ), ਸ. ਸਰਬਜੀਤ ਸਿੰਘ ਧੀਮਾਨ ( ਉੱਘੇ ਉਦਯੋਗਪਤੀ ਨਕੋਦਰ), ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਗੀਰ ਸਿੰਘ ਸੋਹੀ, ਕਾਲਜ ਸਕੱਤਰ ਸਰਦਾਰ ਗੁਰਪ੍ਰੀਤ ਸਿੰਘ ਸੰਧੂ ,ਕੈਸ਼ੀਅਰ ਸਰਦਾਰ ਸੁਖਬੀਰ ਸਿੰਘ ਸੰਧੂ, ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਸਰਦਾਰ ਜਸਪ੍ਰੀਤ ਸਿੰਘ ਢਿੱਲੋਂ, ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਡਾਕਟਰ ਵਾਣੀ ਦੱਤ ਸ਼ਰਮਾ ਜੀ, ਡਾ. ਸੁਖਜੀਤ ਕੌਰ, ਡਾ.ਇੰਦਰਪ੍ਰੀਤ ਕੌਰ ਛਾਬੜਾ, ਡਾ. ਵੀਨਾ ਗੁੰਬਰ, ਇੰਸਪੈਕਟਰ ਮੈਡਮ ਸੀਮਾ, ਸ਼ਿਵਾਨੀ ਸ਼ਰਮਾ ਕੌਂਸਲਰ, ਜਸਪ੍ਰੀਤ ਕੌਰ ਸਰਪੰਚ, ਕਾਨਤਾ ਚਹਾਨ ਹਾਜ਼ਰ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਆਏ ਹੋਏ ਮਹਿਮਾਨਾਂ ਦੁਆਰਾ ਸ਼ਮਾ ਰੌਸ਼ਨ ਕਰਕੇ ਕੀਤੀ ਗਈ। ਕਾਲਜ ਦੀ ਪ੍ਰਿੰਸੀਪਲ ਮੈਡਮ ਅਤੇ ਸਟਾਫ ਮੈਂਬਰਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਇਕਨੋਮਿਕਸ ਅਤੇ ਐਨ ਐਸ ਐਸ ਵਿਭਾਗ ਵੱਲੋਂ ਚਾਰਟ ਮੇਕਿੰਗ ਅਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ । ਪ੍ਰੋਫੈਸਰ ਸੰਦੀਪ (ਪੰਜਾਬੀ ਵਿਭਾਗ) ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਉੱਪਰ ਸਪੀਚ ਦਿੱਤੀ ਗਈ ਅਤੇ ਇਸ ਦੇ ਨਾਲ ਹੀ ਐਨ ਸੀ ਸੀ ਕੈਡਿਟਸ ਅਤੇ ਬੀ ਏ ਦੀ ਵਿਦਿਆਰਥਣਾ ਦੁਆਰਾ ਇਕ ਨਾਟਕ, ਕਵਿਤਾ ਤੇ ਗੀਤ ਦੀ ਪੇਸ਼ਕਾਰੀ ਕੀਤੀ ਗਈ। ਇਸ ਦੇ ਨਾਲ ਹੀ ਸਿਵਲ ਹਸਪਤਾਲ ਨਕੋਦਰ ਵੱਲੋਂ ਬਲੱਡ ਡੋਨੇਸ਼ਨ ਕੈਂਪ ਵੀ ਲਗਵਾਇਆ ਗਿਆ ਤੇ ਨਾਲ ਹੀ ਸੀਨੀਅਰ ਲੈਬ ਟੈਕਨੀਸ਼ੀਅਨ ਡਾ. ਹਰਪਾਲ ਸਿੰਘ ਅਤੇ ਡਾ. ਪ੍ਰਕਾਸ਼ ਕੌਰ ਵੱਲੋਂ ਬਰੈਸਟ ਅਤੇ ਸਰਵਾਈਕਲ ਕੈਂਸਰ ਉਪਰ ਚਾਨਣਾ ਪਾਇਆ ਗਿਆ। ਇਸ ਮੌਕੇ ਲਾਇਬ੍ਰੇਰੀ ਲਿਟਰੇਰੀ ਕਲੱਬ ਵਲੋਂ ਵਾਲ ਆਫ ਚੈਰਿਟੀ ਦੀ ਸ਼ੁਰੂਆਤ ਵੀ ਕੀਤੀ ਗਈ । ਪ੍ਰੋਗਰਾਮ ਦੇ ਅੰਤ ਵਿਚ ਬਲੱਡ ਡੋਨੇਟ ਕਰਨ ਵਾਲਿਆ ਨੂੰ ਸਿਵਿਲ ਹਸਪਤਾਲ ਵੱਲੋਂ ਸਰਟਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਯੂਥ ਵੈਲਫੇਅਰ ਕਲੱਬ ਵੱਲੋਂ ਇਸ ਮੌਕੇ ਹੋਣਹਾਰ ਬੇਟੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਕਾਲਜ ਦੇ ਮੈਰਿਟ ਹੋਲਡਰ ਵਿਦਿਆਰਥਣਾਂ ਨੂੰ ਵੀ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਮੈਡਮ ਵੱਲੋਂ ਆਏ ਹੋਏ ਮਹਿਮਾਨਾਂ ਦਾ ਅਤੇ ਖਾਸ ਤੌਰ ਤੇ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਸ. ਜਸਪ੍ਰੀਤ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਮੈਂਬਰਾ ਦਾ ਧੰਨਵਾਦ ਕੀਤਾ ਗਿਆ ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਮੁਬਾਰਕਬਾਦ ਦਿੰਦੇ ਹੋਏ ਵਿਦਿਆਰਥਣਾਂ ਨੂੰ ਭਵਿੱਖ ਵਿਚ ਮੁਸ਼ਕਿਲ ਦਾ ਡੱਟ ਕੇ ਸਾਹਮਣਾ ਕਰਨ ਦੀ ਪ੍ਰੇਰਨਾ ਦਿੱਤੀ ਗਈ ਤੇ ਨਾਲ ਹੀ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਯੂਥ ਵੈਲਫੇਅਰ ਕਲੱਬ ਵੱਲੋ ਵੀ ਸੱਕਤਰ ਗੁਰਪ੍ਰੀਤ ਸਿੰਘ ਸੰਧੂ ਜੀ ਨੂੰ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਪ੍ਰੋਗਰਾਮ ਵੋਮੈਨ ਸਟੱਡੀ ਸੈੱਲ, ਐਨ ਸੀ ਸੀ ਵਿਭਾਗ ਅਤੇ ਸਮੂਹ ਕਾਲਜ ਸਟਾਫ਼ ਦੀ ਦੇਖ ਰੇਖ ਹੇਠ ਕੀਤਾ ਗਿਆ। ਮੰਚ ਸੰਚਾਲਕ ਦੀ ਭੂਮਿਕਾ ਲੈਫਟੀਨੈਂਟ ਸੁਨੀਤਾ ਦੇਵੀ ਵੱਲੋਂ ਨਿਭਾਈ ਗਈ। ਇਸ ਮੌਕੇ ਹਾਜ਼ਰ ਕੁਲਵੰਤ ਸਿੰਘ ਕੌੜਾ ਹਰੀਸ਼ ਸ਼ਰਮਾ ਅਮਰਜੀਤ ਸਿੰਘ ਜਗਦੀਪ ਕੌਰ ਸੰਧੂ ਸੀਮਾ ਜੈਨ ਅਰਵਿੰਦਰ ਸਿੰਘ ਭਾਟੀਆ ਜਸਵਿੰਦਰ ਕੌਰ ਆਦੀ ਹਾਜ਼ਰ ਸਨ