ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ, ਨਕੋਦਰ ਵਿਖੇ ਰੈਡ ਰਿਬਨ ਕਲੱਬ ਅਤੇ ਐਨ.ਸੀ.ਸੀ ਵਲੋਂ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਅਤੇ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ ਗਏ

ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ, ਨਕੋਦਰ ਵਿਖੇ ਰੈਡ ਰਿਬਨ ਕਲੱਬ ਅਤੇ ਐਨ ਸੀ ਸੀ ਵਲੋਂ ਐੱਚ.ਆਈ.ਵੀ ਏਡਜ਼, ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ ਅਤੇ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ ਗਏ । ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਅੰਤਰਰਾਸ਼ਟਰੀ ਹਾਕੀ ਖਿਡਾਰੀ ਸਰਦਾਰ ਵਰਿੰਦਰ ਪ੍ਰਤਾਪ ਸਿੰਘ ਮਾਲੜੀ ਕੈਨੇਡਾ ਅਤੇ ਓਹਨਾ ਦੀ ਧਰਮਪਤਨੀ ਮਿਸਿਜ਼ ਜਸਪਾਲ ਕੌਰ ਕੈਨੇਡਾ ਤੋਂ ਸ਼ਾਮਿਲ ਹੋਏ ਅਤੇ ਰੈਡ ਰਿੱਬਨ ਕਲੱਬ ਤੇ ਐਨ ਸੀ ਸੀ ਵਲੋਂ ਐੱਚ.ਆਈ.ਵੀ ਏਡਜ਼, ਨਸ਼ਿਆਂ ਖਿਲਾਫ ਨਕੋਦਰ ਵਿਖੇ ਕੱਢੀ ਗਈ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਯਾਦਗਾਰੀ ਪੌਦਾ ਵੀ ਲਗਾਇਆ ਗਿਆ । ਇਸ ਮੌਕੇ ਕਰਵਾਏ ਗਏ ਸਲੋਗਨ ਰਾਈਟਿੰਗ ਤੇ ਪੋਸਟਰ ਮੇਕਿੰਗ ਮੁਕਾਬਲੇ ਵਿਚ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਵੀ ਕੀਤਾ ਗਿਆ । ਜੱਜ ਸਾਹਿਬਾਨ ਦੀ ਭੂਮਿਕਾ ਪ੍ਰੋ ਸੁਵਿਧਾ ਓਬਰਾਏ ਅਤੇ ਪ੍ਰੋ ਚਰਨਜੀਤ ਸਿੰਘ ਵਲੋਂ ਨਿਭਾਈ ਗਈ । ਰੈਡ ਰਿਬਨ ਕਲੱਬ ਵਿਚ ਵਧੀਆ ਕੰਮ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਅੰਤ ਵਿਚ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ ਵਾਣੀ ਦੱਤ ਸ਼ਰਮਾ ਦੇ ਬਿਹਾਫ ਤੇ ਡਾ ਸੁਖਵਿੰਦਰ ਕੌਰ ਵਿਰਦੀ ਵਲੋਂ ਆਏ ਹੋਏ ਮਹਿਮਾਨਾਂ ਨੂੰ ਕਾਲਜ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ, ਅੰਤਰਰਾਸ਼ਟਰੀ ਹਾਕੀ ਖਿਡਾਰੀ ਸਰਦਾਰ ਵਰਿੰਦਰ ਪ੍ਰਤਾਪ ਸਿੰਘ ਮਾਲੜੀ ਕੈਨੇਡਾ ਅਤੇ ਓਹਨਾ ਦੀ ਧਰਮਪਤਨੀ ਮਿਸਿਜ਼ ਜਸਪਾਲ ਕੌਰ ਕੈਨੇਡਾ ਵਲੋਂ ਵਿਦਿਆਰਥਣਾਂ ਦੀ ਮਿਹਨਤ ਨੂੰ ਦੇਖਦੇ ਹੋਏ ਰੈਡ ਰਿਬਨ ਕਲੱਬ ਨੂੰ 5100 ਰੁਪਏ ਵੀ ਦਿੱਤੇ ਗਏ । ਇਹ ਪ੍ਰੋਗਰਾਮ ਰੈਡ ਰਿਬਨ ਕਲੱਬ ਦੇ ਇੰਚਾਰਜ ਪ੍ਰੋ ਸੁਨੀਲ ਕੁਮਾਰ, ਪ੍ਰੋ ਕੁਲਵਿੰਦਰ, ਪ੍ਰੋ ਅੰਜੁ ਬਾਲਾ ਅਤੇ ਐਨ ਸੀ ਸੀ ਇੰਚਾਰਜ ਲੇਫ਼ਟੀਨੇੰਟ ਮੈਡਮ ਸੁਨੀਤਾ ਦੇਵੀ ਦੀ ਦੇਖ ਰੇਖ ਹੇਠ ਕਰਵਾਇਆ ਗਿਆ । ਮੰਚ ਸੰਚਾਲਨ ਪ੍ਰੋ ਸੁਨੀਲ ਕੁਮਾਰ ਤੇ ਮੈਡਮ ਸੁਨੀਤਾ ਦੇਵੀ ਵਲੋਂ ਕੀਤਾ ਗਿਆ ।