ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ, ਨਕੋਦਰ ਵਿਖੇ ਨੈਸ਼ਨਲ ਵੋਟਰਜ਼ ਡੇ ਅਤੇ ਗਣਤੰਤਰ ਦਿਵਸ ਮਨਾਇਆ ਗਿਆ

ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ, ਨਕੋਦਰ ਵਿਖੇ ਪੋਲੀਟੀਕਲ ਸਾਇੰਸ ਵਿਭਾਗ, ਅੰਗਰੇਜ਼ੀ ਵਿਭਾਗ, ਸੰਗੀਤ ਵਿਭਾਗ ਅਤੇ ਸਵੀਪ ਵਲੋਂ ਨੈਸ਼ਨਲ ਵੋਟਰਜ਼ ਡੇ ਅਤੇ 75 ਵਾਂ ਗਣਤੰਤਰ ਦਿਵਸ ਮਨਾਇਆ ਗਿਆ ਜਿਸ ਵਿਚ ਵੱਖ ਵੱਖ ਮੁਕਾਬਲੇ ਕਰਵਾਏ ਗਏ । ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਵਾਣੀ ਦੱਤ ਸ਼ਰਮਾ ਦਾ ਫੁੱਲਾਂ ਦੇ ਗੁਲਦਸਤੇ ਨਾਲ ਰਸਮੀ ਸਵਾਗਤ ਕੀਤਾ ਗਿਆ। ਚੋਣ ਕਮੀਸ਼ਨ ਵਲੋਂ ਜਾਰੀ ਨਿਰਦੇਸ਼ਾਂ ਅਤੇ ਸਵੀਪ ਤਹਿਤ ਸੋਂਹ ਚੁੱਕਦੇ ਹੋਏ ਆਪਣੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਵਿਦਿਆਰਥਣਾਂ ਵਲੋਂ ਪਾਵਰ ਪੁਆਇੰਟ ਪ੍ਰੇਜ਼ੇਨਟੇਸ਼ਨ ਪੇਸ਼ ਕੀਤੀ ਗਈ ਜਿਸ ਵਿਚ ਪਹਿਲਾ ਸਥਾਨ ਹਰਲੀਨ ਕੌਰ, ਦੂਜਾ ਸਥਾਨ ਰਾਜਵਿੰਦਰ, ਸਿਮਰਜੀਤ ਨੇ ਪ੍ਰਾਪਤ ਕੀਤਾ। ਚਾਰਟ ਮੇਕਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਹਰਲੀਨ ਕੌਰ, ਦੂਜਾ ਸਥਾਨ ਮਨਵੀਤ ਅਤੇ ਪ੍ਰਭਜੋਤ, ਤੀਜਾ ਸਥਾਨ ਜੈਸਮੀਨ ਅਤੇ ਲਵਪ੍ਰੀਤ, ਨਵਦੀਪ ਅਤੇ ਕੰਸੋਲੇਸ਼ਨ ਹੀਨਾ ਨੇ ਪ੍ਰਾਪਤ ਕੀਤਾ। ਸਲੋਗਨ ਲਿਖਣ ਵਿਚ ਪਹਿਲਾ ਸਥਾਨ ਸਿਮਰਨ, ਦੂਜਾ ਸਥਾਨ ਕੋਮਲ ਅਤੇ ਨਵਦੀਪ, ਤੀਜਾ ਸਥਾਨ ਹਰਲੀਨ ਕੌਰ, ਮਹਿਕ, ਦਿਵਿਆ ਅਤੇ ਕੰਸੋਲੇਸ਼ਨ ਜਸਪ੍ਰੀਤ, ਕੋਮਲ, ਗੁਰਜੀਤ ਨੇ ਪ੍ਰਾਪਤ ਕੀਤਾ। ਗੀਤ ਗਾਇਣ ਵਿਚ ਪਹਿਲਾ ਸਥਾਨ ਮਨੀਸ਼ਾ, ਦੂਜਾ ਸਥਾਨ ਰੀਆ ਅਤੇ ਹਰਜੋਤ, ਤੀਜਾ ਸਥਾਨ ਐਲੇਨ ਅਤੇ ਦਲਜੀਤ ਅਤੇ ਕੰਸੋਲੇਸ਼ਨ ਦਲਜੀਤ ਤੇ ਕਮਲ ਨੇ ਪ੍ਰਾਪਤ ਕੀਤਾ। ਸਪੀਚ ਵਿਚ ਤਰਕਜੋਤ ਜੇਤੂ ਰਹੀ। ਜੱਜ ਸਾਹਿਬਾਨ ਦੀ ਭੂਮਿਕਾ ਪ੍ਰੋ ਸੁਨੀਲ ਕੁਮਾਰ, ਪ੍ਰੋ. ਭਾਰਤੀ, ਪ੍ਰੋ ਸੁਵਿਧਾ ਓਬਰਾਏ, ਪ੍ਰੋ. ਕੁਲਵਿੰਦਰ, ਪ੍ਰੋ. ਚਰਨਜੀਤ ਸਿੰਘ ਵਲੋਂ ਨਿਭਾਈ ਗਈ। ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਮੈਡਮ ਵੱਲੋਂ ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿੰਦੇ ਹੋਏ ਜੇਤੂ ਵਿਦਿਆਰਥਣਾਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ ਅਤੇ ਨਾਲ ਹੀ ਉਨ੍ਹਾਂ ਨੂੰ ਸੰਵਿਧਾਨ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਹ ਪ੍ਰੋਗਰਾਮ ਪੋਲੀਟੀਕਲ ਸਾਇੰਸ ਵਿਭਾਗ ਦੇ ਪ੍ਰੋ. ਸੁਨੀਲ ਕੁਮਾਰ, ਪ੍ਰੋ. ਕੁਲਵਿੰਦਰ, ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਰੇਖਾ ਰਾਣੀ, ਪ੍ਰੋ. ਵੰਦਨਾ ਕੁਮਾਰੀ, ਸੰਗੀਤ ਵਿਭਾਗ ਦੇ ਮੁਖੀ ਪ੍ਰੋ. ਮੀਨੂ ਮੋਹਨ, ਪ੍ਰੋ. ਰੇਣੁਕਾ, ਪ੍ਰੋ. ਚਰਨਜੀਤ ਸਿੰਘ ਦੀ ਦੇਖ ਰੇਖ ਹੇਠ ਕੀਤਾ ਗਿਆ । ਮੰਚ ਸੰਚਾਲਨ ਵਿਦਿਆਰਥਣ ਹਰਲੀਨ ਕੌਰ ਤੇ ਦਿਵਿਆ ਵਲੋਂ ਕੀਤਾ ਗਿਆ ।