September 27, 2025
#Punjab

ਗੁਰੂ ਨਾਨਕ ਸੇਵਾ ਸੁਸਾਇਟੀ ਵੱਲੋਂ ਵਿਦਿਆਰਥਣ ਆਰਜ਼ੂ ਅਤੇ ਹਾਈ ਸਕੂਲ ਦੇ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ

ਹੁਸ਼ਿਆਰਪੁਰ (ਨਟਵਰ) ਰਾਜ ਵਿੱਦਿਅਕ ਖੋਜ਼ ਤੇਂ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਰਾਸ਼ਟਰੀ ਅਭਿਆਨ ਤਹਿਤ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਲਗਾਈ ਸੂਬਾ ਪੱਧਰੀ ਗਣਿਤ ਪ੍ਰਦਰਸ਼ਨੀ 2023-24 ਚ ਸਰਕਾਰੀ ਹਾਈ ਸਕੂਲ ਬਸੀ ਗੂਲਾਮ ਹੂਸੈਨ ਦੀ ਵਿਦਿਆਰਥਣ ਆਰਜ਼ੂ ਨੇਂ ਪਹਿਲਾਂ ਸਥਾਨ ਪ੍ਰਾਪਤ ਕਰਨ ਉਪਰੰਤ ਗੁਰੂ ਨਾਨਕ ਸੇਵਾ ਸੁਸਾਇਟੀ ਵੱਲੋਂ ਵਿਦਿਆਰਥਣ ਆਰਜ਼ੂ ਅਤੇ ਹਾਈ ਸਕੂਲ ਦੇ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਵਿਦਿਆਰਥਣ ਆਰਜ਼ੂ ਨੂੰ ਏਸ ਮੌਕੇਂ ਗੁਰੂ ਨਾਨਕ ਸੇਵਾ ਸੁਸਾਇਟੀ ਵੱਲੋਂ ਸਾਈਕਲ, ਕਾਪੀਆਂ ਅਤੇ ਮੁਨਿਆਦੀ ਪੜ੍ਹਾਈ ਸਬੰਧੀ ਤੋਹਫ਼ੇ ਭੇਂਟ ਕੀਤੇ ਗਏ। ਏਸ ਮੋਕੇ ਅਧਿਆਪਕ, ਪ੍ਰਿੰਸੀਪਲ, ਸਰਪੰਚ ਨਰਵੀਰ ਸਿੰਘ, ਮਨਦੀਪ ਸਿੰਘ, ਮਨਜੀਤ ਸਿੰਘ, ਲਵਦੀਪ ਰਾਜੂ, ਪਰਮਿੰਦਰ ਰਾਜੂ, ਕਮਲ, ਅਵਤਾਰ, ਸ਼ਾਮ ਪ੍ਰੀਆ, ਤਰਲੋਚਨ ਆਦਿ ਹਾਜ਼ਰ ਸਨ।

Leave a comment

Your email address will not be published. Required fields are marked *