August 6, 2025
#Punjab

ਗੁਰੂ ਸਾਹਿਬਾਨ ਦੀ ਕਿਸੇ ਨਾਲ ਤੁਲਨਾ ਕਰਨ ਬਾਰੇ ਮੈਂਂ ਸੁਪਨੇ ਵਿੱਚ ਵੀ ਸੋਚ ਨਹੀਂ ਸਕਦਾ – ਕੁਲਵੰਤ ਸਿੰਘ ਪੰਡੋਰੀ

ਬਰਨਾਲਾ (ਹਰਮਨ) ਆਮ ਆਦਮੀ ਪਾਰਟੀ ਦੇ ਐੱਸ. ਸੀ ਵਿੰਗ ਦੇ ਪੰਜਾਬ ਪ੍ਰਧਾਨ ਅਤੇ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਹੈ ਕਿ ਉਹ ਇੱਕ ਅੰਮ੍ਰਿਤਧਾਰੀ ਸਿੱਖ ਹੋਣ ਦੇ ਨਾਤੇ ਜੋ ਸਤਿਕਾਰਤ ਸ਼ਬਦ ਗੁਰੂ ਸਾਹਿਬਾਨ ਵਰਤੇ ਜਾਂਦੇ ਹਨ, ਉਹ ਸ਼ਬਦ ਕਿਸੇ ਵਿਅਕਤੀ ਲਈ ਕਦਾਚਿਤ ਵੀ ਨਹੀਂ ਬੋਲ ਸਕਦੇ। ਵਿਧਾਇਕ ਪੰਡੋਰੀ ਨੇ ਸਪਸ਼ਟ ਕੀਤਾ ਹੈ ਕਿ ਬਠਿੰਡਾ ਵਿਖੇ ਆਮ ਆਦਮੀ ਪਾਰਟੀ ਦੇ ਐਸ. ਸੀ. ਵਿੰਗ ਦੀ ਹੋਈ ਰੈਲੀ ਦੌਰਾਨ ਉਹਨਾਂ ਨੇ ਆਪਣੇ ਭਾਸ਼ਣ ਵਿੱਚ ਜੋ ਨਿਥਾਵਾਂ ਦਾ ਥਾਂ ਅਤੇ ਨਿਮਾਣਿਆਂ ਦੇ ਮਾਣ ਦਾ ਸ਼ਬਦ ਵਰਤਿਆ ਸੀ, ਉਹ ਕਿਸੇ ਵਿਅਕਤੀ ਲਈ ਨਹੀਂ, ਸਗੋਂ ਉਸ ਦੀ ਉਦਾਰਹਣ ਦਿੰਦਿਆਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਚਾਰ ਹਜ਼ਾਰ ਨਵੀਆਂ ਪੋਸਟਾਂ ਭਰ ਕੇ ਉਹਨਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਸੀ। ਉਹਨਾਂ ਕਿਹਾ ਕਿ ਗੁਰੂ ਸਾਹਿਬਾਨ ਨਾਲ ਕਿਸੇ ਵਿਅਕਤੀ ਤੁਲਨਾ ਕਰਨ ਬਾਰੇ ਮੈਂ ਸੁਪਨੇ ਵਿੱਚ ਵੀ ਸੋਚ ਨਹੀਂ ਸਕਦਾ, ਫਿਰ ਵੀ ਰੈਲੀ ਦੌਰਾਨ ਮੇਰੇ ਵੱਲੋਂ ਬੋਲਦਿਆਂ ਕੋਈ ਗਲਤ ਬੋਲਿਆ ਗਿਆ ਹੈ ਤਾਂ ਮੈਂ ਸਿੱਖ ਪੰਥ ਅੱਗੇ ਖਿਮਾ ਜਾਚਨਾ ਕਰਦਾ ਹਾਂ । ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਹੈ ਕਿ ਇਕ ਨਿਮਾਣਾ ਸਿੱਖ ਹੋਣ ਦੇ ਨਾਤੇ ਮੈਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੂਰੀ ਤਰਾਂ ਸਮਰਪਿਤ ਹਾਂ ਅਤੇ ਮੈਨੂੰ ਜਦੋਂ ਵੀ ਬੁਲਾਇਆ ਜਾਵੇਗਾ ਤਾਂ ਮੈਂ ਉਥੇ ਨੰਗੇ ਪੈਰੀਂ ਜਾਵਾਂਗਾ। ਵਿਧਾਇਕ ਪੰਡੋਰੀ ਨੇ ਇਕ ਕਿਹਾ ਕਿ ਮੇਰੀ ਕਦੇ ਵੀ ਕੋਈ ਅਜਿਹੀ ਭਾਵਨਾ ਹੋ ਹੀ ਨਹੀਂ ਸਕਦੀ ਕਿ ਗੁਰੂ ਸਾਹਿਬਾਨ ਪ੍ਰਤੀ ਕੋਈ ਨਿਰਾਦਰ ਭਰਿਆ ਸ਼ਬਦ ਮੇਰੀ ਜੁਬਾਨ ‘ਤੇ ਆਵੇ। ਉਹਨਾਂ ਕਿਹਾ ਹੈ ਕਿ ਉਹ ਹਮੇਸ਼ਾ ਸਿੱਖ ਪੰਥ ਦੀ ਚੜਦੀ ਕਲਾ ਦੀ ਕਾਮਨਾ ਕਰਦੇ ਹਨ ਅਤੇ ਮਹਿਲ ਕਲਾਂ ਦੇ ਲੋਕ ਚੰਗੀ ਤਰਾਂ ਜਾਣਦੇ ਹਨ ਕਿ ਕੁਲਵੰਤ ਸਿੰਘ ਪੰਡੋਰੀ ਨੇ ਕਿਵੇਂ ਸਮੇਂ ਸਮੇਂ ‘ਤੇ ਪੰਥਕ ਕਾਰਜਾਂ ਵਿੱਚ ਆਪਣੀਆਂ ਸੇਵਾਵਾਂ ਨਿਭਾਈਆਂ ਹਨ। ਵਿਧਾਇਕ ਪੰਡੋਰੀ ਨੇ ਕਿਹਾ ਕਿ ਉਹਨਾਂ ਦੇ ਸਿਆਸੀ ਵਿਰੋਧੀ ਉਹਨਾਂ ਦੀ ਵਿਡੀਓ ਨੂੰ ਕੱਟ ਵੱਢ ਕੇ ਸੋਸ਼ਲ ਮੀਡੀਆ ‘ਤੇ ਪਾ ਕੇ ਉਹਨਾਂ ਬਦਨਾਮ ਨੂੰ ਬਦਨਾਮ ਕਰਨ ਦੀ ਕੋਸਿਸ਼ ਕਰ ਰਹੇ ਹਨ ਅਤੇ ਵਿਰੋਧੀ ਇਸ ਵਿੱਚ ਕਦੇ ਸਫਲ ਨਹੀਂ ਹੋਣਗੇ, ਕਿਉਂਕਿ ਮੇਰੀਆਂ ਭਾਵਨਾਵਾਂ ਨੂੰ ਮੇਰਾ ਗੁਰੂ ਜਾਣਦਾ ਹੈ। ਉਹਨਾਂ ਕਿਹਾ ਕਿ ਫਿਰ ਵੀ ਉਹ ਜਾਣੇ ਅਣਜਾਣੇ ਵਿੱਚ ਹੋਈ ਗਲਤੀ ਲਈ ਉਹ ਗੁਰੂ ਪੰਥ ਤੋਂ ਖਿਮਾ ਜਾਚਨਾ ਕਰਦੇ ਹਨ ਅਤੇ ਗੁਰੂ ਪੰਥ ਸਦਾ ਬਖਸ਼ਣਹਾਰ ਹੈ।

Leave a comment

Your email address will not be published. Required fields are marked *