ਗੈਂਗਸਟਰ ਪ੍ਰਸਾਦ ਪੁਜਾਰੀ ਨੂੰ ਕੀਤਾ ਗਿਆ ਚੀਨ ਤੋਂ ਮੁੰਬਈ ਡਿਪੋਰਟ

ਮਹਾਰਾਸ਼ਟਰ, 23 ਮਾਰਚ ਮੁੰਬਈ ਕ੍ਰਾਈਮ ਬ੍ਰਾਂਚ ਨੂੰ ਅੱਜ ਵੱਡੀ ਸਫ਼ਲਤਾ ਮਿਲੀ ਹੈ। ਮੋਸਟ ਵਾਂਟੇਡ ਗੈਂਗਸਟਰ ਪ੍ਰਸਾਦ ਪੁਜਾਰੀ ਨੂੰ ਚੀਨ ਤੋਂ ਮੁੰਬਈ ਡਿਪੋਰਟ ਕਰ ਦਿੱਤਾ ਗਿਆ ਹੈ। ਪ੍ਰਸਾਦ 20 ਸਾਲਾਂ ਤੋਂ ਫਰਾਰ ਸੀ ਅਤੇ ਇੰਟਰਪੋਲ ਨੇ ਉਸ ਦੇ ਖ਼ਿਲਾਫਡ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਬੀਤੇ ਦਿਨ ਗੈਂਗਸਟਰ ਪ੍ਰਸਾਦ ਪੁਜਾਰੀ ਨੂੰ ਚੀਨ ਤੋਂ ਮੁੰਬਈ ਲੈ ਕੇ ਆਏ। 2020 ਵਿਚ ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ ਗੈਂਗਸਟਰ ਪ੍ਰਸਾਦ ਪੁਜਾਰੀ ਦੀ ਮਾਂ ਇੰਦਰਾ ਵਿਟਲ ਪੁਜਾਰੀ ਨੂੰ ਫਿਰੌਤੀ ਦੇ ਇਕ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ।ਗੈਂਗਸਟਰ ਪੁਜਾਰੀ ’ਤੇ ਮੁੰਬਈ ’ਚ ਕਤਲ ਅਤੇ ਲੋਕਾਂ ਨੂੰ ਧਮਕੀਆਂ ਦੇਣ ਦੇ ਕਈ ਦੋਸ਼ ਦਰਜ ਹਨ। ਪ੍ਰਸਾਦ ਪੁਜਾਰੀ ਮੁੰਬਈ ਪੁਲਿਸ ਅਤੇ ਕ੍ਰਾਈਮ ਬ੍ਰਾਂਚ ਤੋਂ ਬਚ ਕੇ ਚੀਨ ਭੱਜ ਗਿਆ ਸੀ। ਪੁਲਿਸ ਅਨੁਸਾਰ ਉਸ ਦੀ ਮਾਂ 62 ਸਾਲਾ ਇੰਦਰਾ ਅਤੇ ਦੋ ਹੋਰਾਂ ’ਤੇ ਮੁੰਬਈ ਦੇ ਇਕ ਬਿਲਡਰ ਤੋਂ 10 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਦੋਸ਼ ਹੈ।
