August 6, 2025
#National

ਗੈਸ ਉਪਭੋਗਤਾ ਗੈਸ ਕਨੈਕਸ਼ਨ ਦੀ ਕੇਵਾਈਸੀ 31 ਜੁਲਾਈ ਤੱਕ ਜ਼ਰੂਰ ਕਰਵਾਉਣ – ਕੇਨੀ/ਉਪਲ

ਸੁਲਤਾਨਪੁਰ ਲੋਧੀ (ਮਲਕੀਤ ਕੌਰ) ਆਪਣਾ ਰਸੋਈ ਗੈਸ ਕੂਨੈਕਸ਼ਨ ਚਾਲੂ ਰੱਖਣ ਲਈ ਗੈਸ ਉਪਭੋਗਤਾ ਸਬੰਧਤ ਗੈਸ ਏਜੰਸੀ ਵਿੱਚ ਜਾ ਕੇ ਤੁਰੰਤ ਆਪਣਾ ਕੇਵਾਈਸੀ ਕਰਵਾਉਣ, ਇਹ ਜਾਣਕਾਰੀ ਦਿੰਦੇ ਹੋਏ ਜੱਜ ਗੈਸ ਏਜੰਸੀ ਸੁਲਤਾਨਪੁਰ ਲੋਧੀ ਦੇ ਪਾਰਟਨਰ ਕਰਮਬੀਰ ਸਿੰਘ ਕੇਬੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ,ਭਾਈ ਕੰਵਲਨੈਨ ਸਿੰਘ ਕੇਨੀ ਅਤੇ ਉਪਲ ਗੈਸ ਏਜੰਸੀ ਦੇ ਐਮਡੀ ਭੁਪੇਸ਼ ਉਪਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿਤੀ। ਉਹਨਾਂ ਦੱਸਿਆ ਕਿ ਗੈਸ ਖਪਤਕਾਰਾਂ ਨੂੰ ਗੈਸ ਤੇ ਸਬਸਿਡੀ ਮਿਲਦੀ ਹੈ ਅਤੇ ਇਸ ਸਬਸਿਡੀ ਨੂੰ ਚਾਲੂ ਰੱਖਣ ਲਈ ਗੈਸ ਖਪਤਕਾਰ ਨੂੰ ਆਪਣੀ ਗੈਸ ਵਾਲੀ ਕਾਪੀ ਨਾਲ ਲੈ ਕੇ ਇੱਕ ਵਾਰ ਗੈਸ ਏਜੰਸੀ ਆਉਣਾ ਪਵੇਗਾ ਜਿੱਥੇ ਉਸਦਾ ਸਿਰਫ ਅੰਗੂਠਾ ਲੱਗਣਾ ਹੈ। ਉਨਾਂ ਦੱਸਿਆ ਕਿ ਅੰਗੂਠਾ ਸਿਰਫ ਉਸੇ ਖਪਤਕਾਰ ਦਾ ਲੱਗੇਗਾ ਜਿਸ ਦੇ ਨਾਮ ਤੇ ਗੈਸ ਵਾਲੀ ਕਾਪੀ ਹੋਵੇਗੀ। ਐਮਡੀ ਕੇਨੀ ਤੇ ਐਮਡੀ ਉਪਲ ਨੇ ਦੱਸਿਆ ਕਿ ਗੈਸ ਖਪਤਕਾਰ ਪਿੰਡਾਂ ਵਿੱਚ ਗੈਸ ਸਿਲੰਡਰ ਦੀ ਡਲੀਵਰੀ ਲੈਣ ਮੌਕੇ ਸਾਡੇ ਕਰਮਚਾਰੀ ਕੋਲੋਂ ਵੀ ਮਿਲ ਕੇ ਕੇਵਾਈਸੀ ਕਰਵਾ ਸਕਦੇ ਹਨ ਕਿਉਂਕਿ ਉਕਤ ਕਰਮਚਾਰੀ ਦੇ ਮੋਬਾਈਲ ਵਿੱਚ ਇਹ ਸਹੂਲਤ ਉਪਲੱਬਧ ਹੈ। ਉਹਨਾਂ ਦੱਸਿਆ ਕਿ ਕੇਵਾਈਸੀ ਹਰ ਉਸ ਖਪਤਕਾਰ ਲਈ ਜਰੂਰੀ ਹੈ ਜਿਸਦੇ ਕੋਲ ਕਿਸੇ ਵੀ ਗੈਸ ਏਜੰਸੀ ਦੀ ਕਾਪੀ ਹੈ। ਉਹਨਾਂ ਇਹ ਵੀ ਦੱਸਿਆ ਕਿ ਕੇਵਾਈਸੀ ਨਾ ਕਰਾਉਣ ਦੀ ਹਾਲਤ ਵਿੱਚ ਸਬਸਿਡੀ ਖਤਮ ਕਰਨ ਤੋਂ ਇਲਾਵਾ ਕੰਪਨੀ ਵੱਲੋਂ ਗੈਸ ਕਨੈਕਸ਼ਨ ਵੀ ਬੰਦ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਭਾਰਤ ਸਰਕਾਰ ਅਤੇ ਗੈਸ ਮੰਤਰਾਲੇ ਵੱਲੋਂ ਇੱਕ ਆਦੇਸ਼ ਜਾਰੀ ਕਰਕੇ ਸਮੂਹ ਗੈਸ ਖਪਤਕਾਰਾਂ ਨੂੰ ਆਪਣੇ ਕੇਵਾਈਸੀ 31 ਜੁਲਾਈ ਤੱਕ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ। ਉਹਨਾਂ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਕੇਵਾਈਸੀ ਕਰਵਾਉਣ ਲਈ ਆਉਣ ਮੌਕੇ ਆਪਣਾ ਆਧਾਰ ਕਾਰਡ, ਗੈਸ ਕਨੈਕਸ਼ਨ ਨੰਬਰ ਅਤੇ ਆਧਾਰ ਤੋਂ ਰਜਿਸਟਰਡ ਮੋਬਾਈਲ ਨੰਬਰ ਜਰੂਰ ਨਾਲ ਲੈ ਕੇ ਆਉਣ। ਉਹਨਾਂ ਗ੍ਰਾਹਕਾਂ ਨੂੰ ਅਪੀਲ ਕੀਤੀ ਕਿ ਉਹ 31 ਜੁਲਾਈ ਤੱਕ ਕੰਮ ਵਾਲੇ ਦਿਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕਿਸੇ ਵੇਲੇ ਵੀ ਆ ਕੇ ਕੇਵਾਈਸੀ ਕਰਵਾ ਸਕਦੇ ਹਨ। ਅੰਤ ਵਿੱਚ ਉਹਨਾਂ ਦੱਸਿਆ ਕਿ ਜਿਸ ਵੀ ਡਿਲੀਵਰੀ ਮੈਨ ਪਾਸੋਂ ਤੁਸੀਂ ਗੈਸ ਭਰਵਾਉਂਦੇ ਹੋ ਉਸਦੇ ਕੋਲੋਂ ਵੀ ਤੁਸੀਂ ਘਰ ਬੈਠੇ ਇਹ ਕੇਵਾਈਸੀ ਕਰਵਾ ਸਕਦੇ ਹੋ । ਇਸ ਮੌਕੇ ਉਹਨਾਂ ਦੇ ਨਾਲ ਰਾਜਪਾਲ ਸਿੰਘ ਸੁਲਤਾਨਪੁਰ ਲੋਧੀ ਐਚਪੀ ਗੈਸ,ਅਮੋਲਕ ਸਿੰਘ,ਮੈਨੇਜਰ ਨਰੇਸ਼ ਕੁਮਾਰ ਅਰੋੜਾ, ਵਿਵੇਕ ਭਗਤ,ਅਕਾਊਂਟੈਂਟ  ਲਕਸ਼ਮੀ ਨੰਦਨ, ਕੰਪਿਊਟਰ ਆਪਰੇਟਰ ਅਨਿਲ ਸਾਗਰ, ਗੋਦਾਮ ਕੀਪਰ ਬਲਵੀਰ ਸਿੰਘ ਬੱਲੀ, ਬਲਵੰਤ ਸਿੰਘ ਪੱਪੂ, ਮਹਿਕ ਬਹਾਦਰ ਰਾਜੂ ਆਦਿ ਵੀ ਹਾਜਰ ਸਨ।

Leave a comment

Your email address will not be published. Required fields are marked *