ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੋੜ ਦੇ ਵਿਦਿਆਰਥੀਆਂ ਨੇ ਬਾਸਕਟਬਾਲ ਮੁਕਾਬਲਿਆਂ ਵਿੱਚ ਭਾਗ ਲਿਆ

ਸਹਿਣਾ ਭਦੋੜ (ਸੁਖਵਿੰਦਰ ਸਿੰਘ ਧਾਲੀਵਾਲ) ਬਰਨਾਲਾ ਇਲਾਕੇ ਦੀ ਨਾਮਵਰ ਸੰਸਥਾ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਦੇ ਵਿਦਿਆਰਥੀਆਂ ਨੇ ਮੋਗਾ ਜੋਨ ਦੇ ਬਾਸਕਟਬਾਲ ਮੁਕਾਬਲਿਆਂ ਵਿੱਚ ਭਾਗ ਲਿਆ।ਇਹ ਜਾਣਕਾਰੀ ਸਕੂਲ ਦੇ ਪ੍ਰਿੰਸੀਪਲ ਸ੍ਰੀ ਪੀ ਕੇ ਠਾਕੁਰ ਨੇ ਸਾਂਝੀ ਕੀਤੀ।ਉਹਨਾਂ ਦੱਸਿਆ ਕਿ ਇਸ ਵਾਰ ਜੋਨਲ ਮੁਕਾਬਲਿਆਂ ਵਿੱਚ ਸਾਡੇ ਵਿਦਿਆਰਥੀਆਂ ਨੇ ਵਧ ਚੜ ਕੇ ਹਿੱਸਾ ਲਿਆ। ਉਨ੍ਹਾਂ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀ ਤਰੀਕ ਬਾਸਕਟਬਾਲ ਦੇ ਜੋਨਲ ਪੱਧਰ ਦੇ ਟੂਰਨਾਮੈਂਟ ਕੈਲੀਫੋਰਨੀਆ ਪਬਲਿਕ ਸਕੂਲ ਮੋਗਾ ਵਿਖੇ ਕਰਵਾਏ ਗਏ।ਜਿਸ ਵਿੱਚ ਜੋਨਲ ਪੱਧਰ ਤੇ ਵੱਖਰੇ ਵੱਖਰੇ ਸਕੂਲਾਂ ਨੇ ਭਾਗ ਲਿਆ। ਅੰਡਰ 14 ਸਾਲ ਲੜਕੇ ਅਤੇ ਅੰਡਰ 14 ਸਾਲ ਲੜਕੀਆਂ ਅਤੇ ਅੰਡਰ 19 ਸਾਲ ਲੜਕੀਆਂ ਅਤੇ ਅੰਡਰ 17 ਸਾਲ ਲੜਕੀਆਂ ਨੇ ਭਾਗ ਲਿਆ। ਸਾਰੇ ਹੀ ਖਿਡਾਰੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ| ਅੰਡਰ 14 ਸਾਲ ਲੜਕੀਆਂ ਨੇ ਕੈਲੀਫੋਰਨੀਆ ਸਕੂਲ ਨੂੰ 16 -0 ਨਾਲ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ ਅਤੇ
ਅੰਡਰ 14 ਸਾਲ ਲੜਕਿਆਂ ਨੇ ਸੈਂਟ ਜੋਸਫ਼ ਸਕੂਲ ਨੂੰ 6-4 ਨਾ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ| ਅੰਡਰ 19 ਸਾਲ ਲੜਕੀਆਂ ਨੇ ਕੈਲੀਫੋਰਨੀਆ ਸਕੂਲ ਨੂੰ 8-24 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਅਤੇ ਅੰਡਰ 17 ਲੜਕੀਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਇਸ ਖੁਸ਼ੀ ਦੇ ਮੌਕੇ ਤੇ ਸਕੂਲ ਦੇ ਸਰਪ੍ਰਸਤ ਡਾਕਟਰ ਦਰਸ਼ਨ ਸਿੰਘ ਗਿੱਲ, ਵਾਇਸ ਚੇਅਰਮੈਨ ਸ੍ ਹਰਪ੍ਰੀਤ ਸਿੰਘ ਗਿੱਲ ਅਤੇ ਐਮ ਡੀ ਮੈਡਮ ਰਿਚਾ ਗਿੱਲ ਨੇ ਬੱਚਿਆਂ ਨੂੰ ਅਤੇ ਉਹਨਾਂ ਦੇ ਕੋਚ ਅਮਨਦੀਪ ਸਿੰਘ ਨੂੰ ਬਹੁਤ- ਬਹੁਤ ਵਧਾਈ ਦਿੱਤੀ|
