September 27, 2025
#Punjab

ਚਰਨਜੀਤ ਕੌਰ ਬਾਠ ਦੀ ਪੁਸਤਕ ਲੋਕ ਅਰਪਣ

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਵਿਸ਼ੇਸ਼ ਇਕੱਤਰਤਾ ਟੀ.ਐੱਸ ਸੈਂਟਰਲ ਸਟੇਟ ਲਾਇਬ੍ਰੇਰੀ ਸੈਕਟਰ 17, ਚੰਡੀਗੜ੍ਹ ਵਿਖੇ ਡਾ: ਦਵਿੰਦਰ ਬੋਹਾ (ਜਿਲਾ ਭਾਸ਼ਾ ਅਫਸਰ,ਮੋਹਾਲੀ)ਦੀ ਪ੍ਰਧਾਨਗੀ ਹੇਠ ਹੋਈ।ਪ੍ਰਧਾਨਗੀ ਮੰਡਲ ਵਿਚ ਲੇਖਿਕਾ ਸ੍ਰੀਮਤੀ ਚਰਨਜੀਤ ਕੌਰ ਬਾਠ, ਕੇਂਦਰ ਦੇ ਸਰਪ੍ਰਸਤ ਡਾ: ਅਵਤਾਰ ਸਿੰਘ ਪਤੰਗ, ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਸ਼ਾਮਲ ਸਨ। ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਵਲੋੰ ਮਹਿਮਾਨਾਂ ਅਤੇ ਸਾਹਿਤਕ ਸਾਥੀਆਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਲੇਖਿਕਾ ਬਾਰੇ ਸੰਖੇਪ ਜਾਣ- ,ਪਛਾਣ ਕਰਵਾਈ ਗਈ।ਕਿਤਾਬ ਨੂੰ ਲੋਕ-ਅਰਪਣ ਕਰਨ ਦੀ ਰਸਮ ਪ੍ਰਧਾਨਗੀ ਮੰਡਲ, ਪੰਮੀ ਸਿਧੂ ਸੰਧੂ ਅਤੇ ਪਰਮਜੀਤ ਪਰਮ ਵਲੋੰ ਸਾਂਝੇ ਤੌਰ ਤੇ ਨਿਭਾਈ ਗਈ। ਕਿਤਾਬ ਬਾਰੇ ਬੋਲਦਿਆਂ ਕਿਰਨ ਬੇਦੀ ਨੇ ਕਿਹਾ ਕਿ ਕਵਿਤਰੀ ਬਾਠ ਨੇ ਕੁਦਰਤ, ਪਰਿਵਾਰਕ, ਸਮਾਜਿਕ, ਰਾਜਨੀਤਕ ਅਤੇ ਦੇਸ਼ ਭਗਤੀ ਬਾਰੇ ਬਹੁਤ ਵਧੀਆ ਲਿਖਿਆ ਹੈ।ਇਸ ਕਿਤਾਬ ਵਿਚ ਹਰ ਉਮਰ ਦੇ ਨਰ ਨਾਰੀ ਲਈ ਕੁਝ ਨਾ ਕੁਝ ਜਰੂਰ ਪੜ੍ਹਨਯੋਗ ਮਿਲੇਗਾ।ਬਾਠ ਦੀ ਹਰ ਕਵਿਤਾ ਦਾ ਰੰਗ ਨਿਵੇਕਲਾ ਹੈ।ਪਰਮਜੀਤ ਪਰਮ ਨੇ ਕਿਹਾ ਕਿ ਬਾਠ ਦੀਆਂ ਕਵਿਤਾਵਾਂ ਛੋਟੀਆਂ ਪਰ ਅਰਥ ਡੂੰਘੇ ਛੁਪਾਈ ਬੈਠੀਆਂ ਹਨ।ਮੰਜਾ,,ਕੰਘਾ,ਸ਼ੀਸ਼ਾ,ਮੇਕ-ਅਪ ਆਦਿ ਕਵਿਤਾਵਾਂ ਵਿਚ ਜਿੰਦਗੀ ਦੀ ਸੱਚਾਈ ਪੇਸ਼ ਕੀਤੀ ਹੈ।ਪੰਮੀ ਸਿਧੂ ਸੰਧੂ ਨੇ ਕਿਹਾ ਕਿ ਲੇਖਕ ਚੇਤਨ ਤਾਂ ਹੈ ਪਰ ਚਿੰਤਨ ਨਹੀਂ ਹੋ ਰਿਹਾ।ਬਾਠ ਨੇ ਦਲੇਰੀ ਨਾਲ ਸੱਚੋ-ਸੱਚ ਲਿਖਿਆ ਹੈ।ਪਾਲ ਅਜਨਬੀ ਨੇ ਵੀ ਵਿਚਾਰ ਪੇਸ਼ ਕੀਤੇ।ਪਤੰਗ ਜੀ ਨੇ ਕਿਹਾ ਕਿ ਕਿਤਾਬ ਵਰਕੇ ਨਹੀਂ ਹੁੰਦੇ ਸਗੋਂ ਵਿਚਾਰਧਾਰਾ ਹੁੰਦੀ ਹੈ ਜੋ ਯੁੱਗ ਬਦਲਾਉਣ ਦੀ ਸਮਰੱਥਾ ਰੱਖਦੀ ਹੈ।ਪ੍ਰਧਾਨਗੀ ਭਾਸ਼ਨ ਵਿਚ ਡਾ: ਬੋਹਾ ਜੀ ਨੇ ਕਿਹਾ ਕਿ ਲੇਖਕ ਵਾਸਤੇ ਪੜ੍ਹਨਾ ਬਹੁਤ ਜਰੂਰੀ ਹੈ। ਰਚਨਾ ਬਾਰੇ ਵਿਚਾਰ-ਵਟਾਂਦਰਾ ਘਟ ਹੁੰਦਾ ਹੈ।ਮਨਸੂਈ ਬੌਧਿਕਤਾ ਨੂੰ ਅਪਨਾਉਣਾ ਚਾਹੀਦਾ ਹੈ।ਵਿਸ਼ਵ ਪਧਰ ਦੀਆਂ ਰਚਨਾਵਾਂ ਤਕ ਪਹੁੰਚ ਰੱਖਣੀ ਜਰੂਰੀ ਹੈ।ਕਿਤਾਬ ਵਿਚੋਂ ਸੁਰਜੀਤ ਸਿੰਘ ਧੀਰ,ਬਲਵਿੰਦਰ ਢਿੱਲੋਂ ਨੇ ਕਵਿਤਾਵਾਂ ਨੂੰ ਤਰੰਨਮ ਵਿਚ ਪੇਸ਼ ਕੀਤਾ।ਗੁਰਦਾਸ ਦਾਸ ਅਤੇ ਦਰਸ਼ਨ ਤਿਉਣਾ ਨੇ ਗੀਤ ਸੁਣਾਏ।ਚਰਨਜੀਤ ਕੌਰ ਬਾਠ ਨੇ ਵੀ ਅਪਣੇ ਤਜਰਬੇ ਸਾਂਝੇ ਕੀਤੇ।ਮੰਚ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬੜੀ ਖੂਬਸੂਰਤੀ ਨਾਲ ਕੀਤਾ।

Leave a comment

Your email address will not be published. Required fields are marked *