ਚੀਮਾ ਕਲਾਂ ਵਿਖ਼ੇ ਗੁਰ ਪੁਰਬ ਮਨਾਇਆ

ਨੂਰਮਹਿਲ (ਤੀਰਥ ਚੀਮਾ) ਇਥੋਂ ਦੇ ਪਿੰਡ ਚੀਮਾ ਕਲਾਂ ਵਿਖ਼ੇ ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਵਲੋਂ ਸ਼੍ਰੀ ਗੁਰੂ ਰਵਿਦਾਸ ਜੀ ਦਾ 647 ਵਾਂ ਜਨਮ ਦਿਹਾੜਾ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ l ਇਸ ਤੋਂ ਪਹਿਲਾਂ ਪਿੰਡ ਵਿਚ ਸੱਤ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ l ਇਸ ਦੌਰਾਨ ਪਿੰਡ ਵਾਸੀਆਂ ਵਲੋਂ ਚਾਹ ਪਕੌੜੇ ਦੇ ਲੰਗਰ ਲਗਾਏ ਗਏ l ਗੁਰੂ ਰਵਿਦਾਸ ਮੰਦਿਰ ਵਿਖ਼ੇ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਅੱਜ ਭੋਗ ਪਾਏ ਗਏ l ਇਸ ਦੌਰਾਨ ਚੀਮਾ ਕਲਾਂ ਦੇ ਹੈਡ ਗ੍ਰੰਥੀ ਭਾਈ ਸੁਖਦੇਵ ਸਿੰਘ ਦੇ ਜਥੇ ਵਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਨਿਰੋਲ ਕੀਰਤਨ ਕੀਤਾ ਅਤੇ ਗੁਰੂ ਜੀ ਦੀ ਜੀਵਨੀ ਬਾਰੇ ਚਾਨਣਾ ਪਾਇਆ l ਇਸ ਮੌਕੇ ਚਾਹ ਪਕੌੜੇ ਦਾ ਲੰਗਰ ਅਤੇ ਗੁਰੂ ਦਾ ਲੰਗਰ ਅਤੁਟ ਵਰਤਾਇਆ ਗਿਆ l ਇਸ ਮੌਕੇ ਮੱਖਣ ਪ੍ਰਧਾਨ, ਜਤਿੰਦਰ ਜਾਨੂ, ਵਿਜੇ ਕੁਮਾਰ, ਮਲਕੀਤ ਰਾਮ ਦੀਪਾ ਅਤੇ ਕਮਲ , ਗੁਰਪਾਲ ਸਿੰਘ,ਪਵਨਦੀਪ ਕਾਕਾ, ਬਲਵੀਰ ਚੰਦ , ਸੁਰਿੰਦਰ ਛਿੰਦੀ, ਮੇਸ਼ਾ, ਗੁਰਪ੍ਰੀਤ ਗੋਪਾ ਚੇਤਨ, ਲਾਲ, ਫਕੀਰ ਚੰਦ, ਬਹਾਦਰ ਸਿੰਘ ਚੀਮਾ, ਜੋਗਾ ਸਿੰਘ ਚੀਮਾ, ਕੁਲਦੀਪ ਸਿੰਘ ਚੀਮਾ, ਜਿਉਣਾ, ਸੋਨੂ, ਕਮਲਜੀਤ ਪੱਪੂ, ਸੁਖਦੇਵ ਸਿੰਘ, ਜਗਤਾਰ ਸਿੰਘ ਕੁਲਵਿੰਦਰ ਸਿੰਘ ਕਿੰਦਾ, ਮੱਖਣ ਸਿੰਘ ਪ੍ਰਧਾਨ, ਕਸ਼ਮੀਰ ਸਿੰਘ, ਸੁੱਖਾ, ਜੱਸਾ, ਗੁਰਮੁਖ ਲਾਲ, ਮਾਸਟਰ ਸੁਰਜੀਤ ਲਾਲ ਅਤੇ ਭਾਰੀ ਗਿਣਤੀ ਵਿੱਚ ਔਰਤਾਂ ਸ਼ਾਮਿਲ ਹੋਈਆਂ l
