ਚੀਮਾ ਦਾ ਛਿੰਝ ਮੇਲਾ 27 ਨੂੰ

ਨੂਰਮਹਿਲ, 13 ਫਰਵਰੀ (ਤੀਰਥ ਚੀਮਾ) ਇਥੋਂ ਦੇ ਪਿੰਡ ਚੀਮਾ ਕਲਾਂ ਅਤੇ ਚੀਮਾ ਖੁਰਦ ਦਾ ਸਲਾਨਾ ਛਿੰਝ ਮੇਲਾ 27 ਫਰਵਰੀ ਨੂੰ ਲੱਖਾਂ ਦੇ ਦਾਤੇ ਦੀਂ ਯਾਦ ਵਿੱਚ ਕਰਵਾਏ ਜਾ ਰਹੇ ਛਿੰਝ ਮੇਲੇ ਦੀਂ ਤਿਆਰੀ ਸੰਬੰਧੀ ਮੀਟਿੰਗ ਹੋਈ l ਇਸ ਛਿੰਝ ਮੇਲੇ ਸੰਬੰਧੀ ਜਾਣਕਾਰੀ ਦਿੰਦਿਆਂ ਛਿੰਝ ਕਮੇਟੀ ਦੇ ਬੁਲਾਰੇ ਖੁਸ਼ਪਾਲ ਸਿੰਘ ਨਾਂਣਾ ਨੇ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ ਪਟਕੇ ਦੀਂ ਕੁਸ਼ਤੀ ਦਾ ਪਹਿਲਾ ਇਨਾਮ ਆਲਟੋ ਕਾਰ ਹਰਨੈਬ ਸਿੰਘ ਕਨੈਡਾ ਵਲੋਂ ਦਿੱਤਾ ਜਾਵੇਗਾ ਅਤੇ ਇਹ ਕੁਸ਼ਤੀ ਪ੍ਰਿਤ ਪਾਲ ਫਗਵਾੜਾ ਤੇ ਮਹਿੰਦਰ ਗਾਇਕਵਾਡ ਵਿਚਕਾਰ ਹੋਵੇਗੀ l ਪਟਕੇ ਦੀਂ ਦੂਸਰੀ ਕੁਸਤੀ ਦਾ ਦੂਸਰਾ ਇਨਾਮ ਮੋਟਰ ਸਾਈਕਲ ਸੁਰਜੀਤ ਸਿੰਘ ਬੈਂਸ ਯੂ ਕੇ ਵਲੋਂ ਦਿੱਤਾ ਜਾਵੇਗਾ l ਇਸ ਛਿੰਝ ਮੇਲੇ ਵਿੱਚ ਉੱਚ ਕੋਟੀ ਦੇ ਹੋਰ ਵੀ ਇਨਾਮ ਦਿੱਤੇ ਜਾਣਗੇ ਅਤੇ ਰਾਜੂ ਰਈਏ ਵਾਲ, ਤਾਲਿਬ ਬਾਬਾ ਫਲਾਹੀ ਕੀਰਤੀ ਬਾਹੜੋ ਵਾਲ, ਸੁਖਚੈਨ ਹਰਿਆਣਾ, ਸੋਨੂ ਰਾਈਐ ਵਾਲ ਅਤੇ ਭਾਰਤ ਭਰ ਤੋਂ ਪਹਿਲਵਾਨ ਕੁਸ਼ਤੀਆਂ ਲੜਨਗੇ l ਇਸ ਛਿੰਝ ਮੇਲੇ ਦੇ ਮੁੱਖ ਮਹਿਮਾਨ ਹਲਕਾ ਐਮ ਐਲ ਏ ਨਕੋਦਰ ਬੀਬੀ ਇੰਦਰਜੀਤ ਕੌਰ ਮਾਨ ਸਾਬਕਾ ਐਮ ਐਲ ਏ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਕਾਂਗਰਸ ਦੇ ਹਲਕਾ ਨਕੋਦਰ ਦੇ ਇੰਚਾਰਜ ਡਾਕਟਰ ਨਵਜੋਤ ਸਿੰਘ ਦਾਹੀਆ ਹੋਣਗੇ l ਇਸ ਮੀਟਿੰਗ ਵਿੱਚ ਨੰਬਰਦਾਰ ਬੂਟਾ ਰਾਮ, ਖੁਸ਼ਪਾਲ ਨਾਣਾ, ਜਗਦੀਸ਼ ਸਿੰਘ ਸਰਪੰਚ, ਹਰਨੇਕ ਸਿੰਘ, ਗੁਰਮੇਲ ਸਿੰਘ, ਬਹਾਦਰ ਸਿੰਘ, ਇਕਬਾਲ ਸਿੰਘ, ਸਰਵਨ ਸਿੰਘ , ਕੁਲਦੀਪ ਸਿੰਘ ਸਾਬਕਾ ਸਰਪੰਚ, ਗੁਰਦਿਆਲ ਸਿੰਘ, ਪਿਆਰਾ ਸਿੰਘ ਵਲੈਤੀਆ, ਮੱਖਣ ਸਿੰਘ ਪ੍ਰਧਾਨ, , ਪਵਿੱਤਰ ਚੀਮਾ, ਗੁਰਦੀਪ ਸਿੰਘ ਹਾਜ਼ਰ ਸਨ l
