ਚੋਰਾਂ ਦੇ ਹੌਸਲੇ ਬੁਲੰਦ ਸੱਤਿਅਮ ਗਰੁੱਪ ਨੂੰ ਬਣਾਇਆ ਨਿਸ਼ਾਨਾ

ਨਕੋਦਰ:- ਸ਼ਹਿਰ ’ਚ ਰੋਜ਼ਾਨਾ ਹੋ ਰਹੀਆਂ ਚੋਰੀਆਂ ਅਤੇ ਲੁੱਟਾਂ ਖੋਹਾਂ ਨੇ ਸਥਾਨਕ ਸ਼ਹਿਰ ਵਾਸੀਆਂ ’ਚ ਭਾਰੀ ਦਹਿਸ਼ਤ ਪੈਦਾ ਕੀਤੀ ਹੋਈ ਹੈ। ਬੀਤੀ ਰਾਤ ਸਤਿਅਮ ਗਰੁੱਪ ਆਫ ਇੰਸਟੀਚਿਊਟਸ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਗਿਆ। ਇਸ ਸਬੰਧੀ ਗਰੁੱਪ ਦੇ ਚੇਅਰਮੈਨ ਵਿਪਨ ਸ਼ਰਮਾ ਨੇ ਦੱਸਿਆ ਕਿ ਬੀਤੀ ਰਾਤ ਬਾਰਿਸ਼ ਕਾਰਨ ਡਿੱਗੀ ਚਾਰਦਿਵਾਰੀ ਰਾਹੀਂ ਚੋਰ ਕੈਂਪਸ ’ਚ ਦਾਖਲ ਹੋਏ ਅਤੇ ਅੰਦਰਲੇ ਗੇਟ ਦਾ ਤਾਲਾ ਤੋੜ ਕੇ ਕਾਲਜ ਵਿੱਚ ਦਾਖਲ ਹੋਏ। ਸੱਤਿਅਮ ਗਰੁੱਪ ਦੇ ਮੈਨੇਜਮੈਂਟ ਕਾਲਜ ਦੇ ਪ੍ਰਿੰਸੀਪਲ, ਪੋਲੀਟੈਕਨਿਕ ਦੇ ਪ੍ਰਿੰਸੀਪਲ, ਅਕਾਊਂਟ ਆਫਿਸ,ਨੈਨੀ ਕੋਰਸ ਦੇ ਕਲਾਸ ਰੂਮ ਦੇ ਦਰਵਾਜ਼ੇ ਤੋੜ ਕੇ ਰਿਕਾਰਡ ਨਾਲ ਛੇੜਛਾੜ ਕੀਤੀ ਅਤੇ ਮੈੱਸ ਦਾ ਤਾਲਾ ਤੋੜ ਕੇ ਅੰਦਰੋਂ ਸਾਰਾ ਸਮਾਨ ਚੋਰੀ ਕਰਕੇ ਲੈ ਗਏ। ਗਿਣਤੀ ’ਚ ਤਿੰਨ ਚੋਰਾਂ ਦੀ ਰਿਕਾਰਡਿੰਗ ਸੀ.ਸੀ ਟੀ.ਵੀ ਕੈਮਰੇ ’ਚ ਕੈਦ ਹੋ ਗਈ ਹੈ। ਇਕ ਚੋਰ ਦੇ ਖੱਬੇ ਹੱਥ ਤੇ ਟੈਟੂ ਬਣਿਆ ਹੋਇਆ ਹੈ, ਮੁੰਦਰੀ ਪਾਈ ਹੋਈ ਹੈ ਅਤੇ ਚਸ਼ਮੇ ਲੱਗੇ ਹੋਏ ਹਨ, ਜਿਸਦੀ ਉਮਰ 35 ਸਾਲ ਦੇ ਨਜ਼ਦੀਕ ਹੈ । ਪਰ ਸਾਰਿਆਂ ਚੋਰਾਂ ਨੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ।
