August 6, 2025
#National

ਚੰਡੀਗੜ੍ਹ ਨੂੰ ਜਾਂਦੇ ਹੋਏ ਮੁੱਖ ਮੰਤਰੀ ਨੇ ਭਵਾਨੀਗੜ੍ਹ ਚ ਲਈਆਂ ਸੈਲਫੀਆਂ

ਭਵਾਨੀਗੜ੍ਹ (ਵਿਜੈ ਗਰਗ) ਮੁੱਖ ਮੰਤਰੀ ਭਗਵੰਤ ਮਾਨ ਦਾ ਕਾਫ਼ਲਾ ਅਚਾਨਕ ਕੁੱਝ ਮਿੰਟਾਂ ਲਈ ਵੀਰਵਾਰ ਨੂੰ ਭਵਾਨੀਗੜ੍ਹ ਵਿਚ ਰੁੱਕ ਗਿਆ। ਇਸ ਦੌਰਾਨ ਮੁੱਖ ਮੰਤਰੀ ਮਾਨ ਆਪਣੀ ਕਾਰ ’ਚੋਂ ਹੇਠਾਂ ਉਤਰ ਕੇ ਆਮ ਲੋਕਾਂ ਵਿਚ ਜਾ ਖੜ੍ਹੇ ਤੇ ਉਨ੍ਹਾਂ ਨਾਲ ਆਮ ਲੋਕਾਂ ਵਾਂਗ ਗੱਲਾਂ ਕਰਨ ਲੱਗ ਪਏ। ਮੁੱਖ ਮੰਤਰੀ ਨੂੰ ਇਸ ਤਰ੍ਹਾਂ ਆਪਣੇ ਵਿਚਾਲੇ ਦੇਖ ਕੇ ਲੋਕ ਹੈਰਾਨ ਵੀ ਹੋਏ ਅਤੇ ਮੌਕੇ ਦਾ ਲਾਹਾ ਲੈਂਦਿਆਂ ਲੋਕਾਂ ਨੇ ਮੁੱਖ ਮੰਤਰੀ ਨਾਲ ਤਸਵੀਰਾਂ ਖਿਚਵਾਈਆਂ ਤੇ ਸੈਲਫੀਆਂ ਲਈਆਂ। ਹਾਲਾਂਕਿ ਮਾਨ 5-7 ਮਿੰਟ ਹੀ ਲੋਕਾਂ ਵਿਚਕਾਰ ਰਹੇ ਅਤੇ ਬਾਅਦ ਵਿਚ ਆਪਣੇ ਕਾਫਲੇ ਨਾਲ ਚੰਡੀਗੜ੍ਹ ਲਈ ਰਵਾਨਾ ਹੋ ਗਏ। ਦਰਅਸਲ, ਮੁੱਖ ਮੰਤਰੀ ਭਗਵੰਤ ਮਾਨ ਅੱਜ ਲੋਕ ਸਭਾ ਚੋਣਾਂ ਨੂੰ ਲੈ ਕੇ ਬਠਿੰਡਾ ’ਚ ‘ਆਪ’ ਦੇ ਵਿਧਾਇਕਾਂ ਅਤੇ ਪਾਰਟੀ ਅਹੁਦੇਦਾਰਾਂ ਨਾਲ ਮੀਟਿੰਗ ਕਰਨ ਉਪਰੰਤ ਚੰਡੀਗੜ੍ਹ ਪਰਤ ਰਹੇ ਸਨ ਤਾਂ ਭਵਾਨੀਗੜ੍ਹ ‘ਚੋਂ ਗੁਜ਼ਰਦੇ ਸਮੇਂ ਉਨ੍ਹਾਂ ਇੱਥੇ ਟਰੱਕ ਯੂਨੀਅਨ ਦੀ ਨਵੀਂ ਇਮਾਰਤ ਨੇੜੇ ਹਾਈਵੇ ’ਤੇ ਖੜ੍ਹੇ ਆਮ ਲੋਕਾਂ ਨੂੰ ਦੇਖ ਕੇ ਅਚਾਨਕ ਰੁਕਣ ਦਾ ਇਰਾਦਾ ਬਣਾਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ‘ਆਪ’ ਦੀ ਸਰਕਾਰ ਨੇ ਆਮ ਲੋਕਾਂ ਦੀ ਭਲਾਈ ਲਈ ਵਧੀਆ ਕੰਮ ਕੀਤੇ ਹਨ ਜੋ ਭਵਿੱਖ ਵਿਚ ਵੀ ਜਾਰੀ ਰਹਿਣਗੇ। ਉਨ੍ਹਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਇਕ ਆਮ ਪਰਿਵਾਰ ਵਿਚੋਂ ਹਨ ਤੇ ਇਸ ਲਈ ਉਹ ਜ਼ਮੀਨੀ ਪੱਧਰ ’ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਮਹਿਸੂਸ ਕਰ ਸਕਦੇ ਹਨ।ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਮੁੱਖ ਮੰਤਰੀ ਭਵਾਨੀਗੜ੍ਹ ‘ਚੋਂ ਲੰਘਦੇ ਸਮੇਂ ਅਚਾਨਕ ਇੱਕ ਛਬੀਲ ‘ਤੇ ਰੁੱਕੇ ਸਨ। ਉਸ ਸਮੇਂ ਵੀ ਉਨ੍ਹਾਂ ਆਖਿਆ ਸੀ ਕਿ ਸੰਗਰੂਰ ਦੇ ਲੋਕਾਂ ਦਾ ਉਹ ਹਮੇਸ਼ਾ ਰਿਣੀ ਰਹਿਣਗੇ, ਲੋਕਾਂ ਦਾ ਪਿਆਰ ਹੀ ਉਨ੍ਹਾਂ ਨੂੰ ਆਪਣੇ ਆਪ ਖਿੱਚ ਲੈ ਆਉਂਦਾ ਹੈ।

Leave a comment

Your email address will not be published. Required fields are marked *