ਚੰਦਨ ਗਰੇਵਾਲ ਨੂੰ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਦਾ ਚੇਅਰਮੈਨ ਬਨਣ ਤੇ ਸਤਵੀਰ (ਜੇ.ਈ.) ਪ੍ਰਧਾਨ ਸਫਾਈ ਮਜਦੂਰ ਫੈਡਰੇਸ਼ਨ ਨਕੋਦਰ ਨੇ ਦਿੱਤੀ ਵਧਾਈ

ਨਕੋਦਰ (ਏ.ਐਲ.ਬਿਉਰੋ) ਆਪ ਸਰਕਾਰ ਨੇ ਚੰਦਨ ਗਰੇਵਾਲ ਨੂੰ ਇਕ ਵੱਡੀ ਜਿੰਮੇਵਾਰੀ ਸੌਂਪਦੇ ਹੋਏ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਚੰਦਨ ਗਰੇਵਾਲ ਦੇ ਚੇਅਰਮੈਨ ਨਿਯੁਕਤ ਹੋਣ ਤੇ ਪੰਜਾਬ ਭਰ ਤੋਂ ਉਹਨਾਂ ਨੂੰ ਵਧਾਈਆਂ ਦੇਣ ਵਾਲਿਆਂ ਤਾਂਤਾ ਲੱਗ ਗਿਆ। ਨਕੋਦਰ ਤੋਂ ਸਤਵੀਰ (ਜੇ.ਈ) ਪ੍ਰਧਾਨ ਸਫਾਈ ਮਜਦੂਰ ਫੈਡਰੇਸ਼ਨ ਨਕੋਦਰ ਨੇ ਚੰਦਨ ਗਰੇਵਾਲ ਚੇਅਰਮੈਨ ਨਾਲ ਜਲੰਧਰ ਵਿਖੇ ਇਕ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਚੇਅਰਮੈਨ ਬਨਣ ਤੇ ਵਧਾਈ ਦਿੱਤੀ।
